ਆਕਲੈਂਡ (ਹਰਪ੍ਰੀਤ ਸਿੰਘ) - ਰਿਟੈਲ ਤੇ ਲੋਜੀਸਟੀਕਸ ਇੰਡਸਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਓਮੀਕਰੋਨ ਆਈਸੋਲੇਸ਼ਨ ਨਿਯਮਾਂ ਨੇ ਦੋਨਾਂ ਹੀ ਇੰਡਸਟਰੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਇਸਦਾ ਸਪਲਾਈ ਚੈਨ 'ਤੇ ਵੀ ਕਾਫੀ ਮਾੜਾ ਪ੍ਰਭਾਵ ਪਿਆ ਹੈ।
ਰਿਟੈਲ ਐਨ ਜੈਡ ਦੀ ਐਮੀ ਹਾਈਨਜ਼ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਆਨਲਾਈਨ ਸ਼ਾਪਿੰਗ ਦੇ ਰੁਝਾਣ ਨੂੰ ਘਟਾਇਆ ਜਾਇਆ ਜਾਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਲੋਕਲ ਸਟੋਰਾਂ ਵਿੱਚ ਜਾ ਕੇ ਸ਼ਾਪਿੰਗ ਕਰਨੀ ਚਾਹੀਦੀ ਹੈ। ਐਮੀ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਆਨਲਾਈਨ ਸ਼ਾਪਿੰਗ ਵਧੇਰੇ ਸੁਰੱਖਿਅਤ ਹੈ, ਪਰ ਉਨ੍ਹਾਂ ਸਾਫ ਕੀਤਾ ਹੈ ਕਿ ਜੇ ਕਾਰੋਬਾਰਾਂ ਨੂੰ ਮੁੜ ਤੋਂ ਲੀਹ 'ਤੇ ਲੈ ਕੇ ਆਉਣਾ ਹੈ ਤਾਂ ਲੋਕਾਂ ਦਾ ਆਨਲਾਈਨ ਸ਼ਾਪਿੰਗ ਦੀ ਬਜਾਏ ਲੋਕਲ ਸਟੋਰਾਂ 'ਤੇ ਵਧੇਰੇ ਸ਼ਾਪਿੰਗ ਕੀਤੇ ਜਾਣਾ ਬਹੁਤ ਜਰੂਰੀ ਹੈ।