Friday, 23 February 2024
13 March 2020 New Zealand

ਆਉਂਦੇ 3 ਸਾਲਾਂ ਵਿੱਚ ਨਿਊਜੀਲੈਂਡ ਵਿੱਚ ਨਕਦੀ ਹੋ ਜਾਏਗੀ ਖਤਮ

ਆਉਂਦੇ 3 ਸਾਲਾਂ ਵਿੱਚ ਨਿਊਜੀਲੈਂਡ ਵਿੱਚ ਨਕਦੀ ਹੋ ਜਾਏਗੀ ਖਤਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਈ ਐਫ ਟੀ ਪੀ ਓ ਐਸ ਵਲੋਂ ਤਾਜਾ ਜਾਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਿੱਚ ਆਉਂਦੇ 3 ਸਾਲਾਂ ਵਿੱਚ ਨਕਦੀ ਨਾਲ ਲੈਣ-ਦੇਣ ਬਿਲਕੁਲ ਖਤਮ ਹੋ ਜਾਏਗਾ। ਨਿਊਜੀਲ਼ੈਂਡ ਵਾਸੀਆਂ ਵਿੱਚ ਮੋਬਾਇਲ ਰਾਂਹੀ ਭੁਗਤਾਨ ਦਾ ਰੁਝਾਣ ਕਾਫੀ ਵਧਿਆ ਹੈ ਅਤੇ ਬੀਤੇ ਵਰ੍ਹੇ 42$ ਲੈਣ-ਦੇਣ ਮੋਬਾਇਲ ਰਾਂਹੀ ਹੋਏ ਦਰਜ ਕੀਤੇ ਗਏ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2023 ਤੱਕ ਇਹ ਰੁਝਾਣ ਹੋਰ ਵਧੇਗਾ ਅਤੇ 5 ਵਿੱਚੋਂ ਸਿਰਫ 1 ਨਿਊਜੀਲੈਂਡ ਵਾਸੀ ਹੀ ਨਕਦੀ ਵਰਤਿਆ ਕਰੇਗਾ। ਲੋਕ ਭੋਜਨ ਦੇ ਬਿੱਲ ਦੇ ਭੁਗਤਾਨ ਤੋਂ ਲੈਕੇ ਘਰਾਂ ਦੇ ਬਿੱਲਾਂ ਦਾ ਭੁਗਤਾਨ, ਤੇਲ ਭਰਾਉਣ ਜਿਹੇ ਕੰਮ ਵੀ ਆਨਲਾਈਨ ਕਰਨਾ ਸ਼ੁਰੂ ਕਰ ਰਹੇ ਹਨ।

ADVERTISEMENT
NZ Punjabi News Matrimonials