ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 17,522 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ, ਇਸਦੇ ਨਾਲ ਹੀ ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਵੱਧ ਕੇ 696 ਹੋ ਗਈ ਹੈ।
ਮਨਿਸਟਰੀ ਨੇ ਇਹ ਵੀ ਦੱਸਿਆ ਹੈ ਕਿ ਰੋਜਾਨਾ ਦੇ ਕੇਸਾਂ ਦੇ ਵਾਧੇ ਦੇ ਉਤਾਰ-ਚੜਾਅ ਤੋਂ ਇਸ ਗੱਲ ਦੀ ਪੁਸ਼ਟੀ ਔਖੀ ਹੈ ਕਿ ਕੇਸ ਵੱਧ ਰਹੇ ਹਨ ਜਾਂ ਘੱਟ ਰਹੇ ਹਨ ਤੇ ਇਸੇ ਲਈ 7 ਦਿਨਾਂ ਦੀ ਔਸਤ ਨੂੰ ਕੇਸ ਵੱਧਣ ਜਾਂ ਘੱਟਣ ਦਾ ਆਧਾਰ ਬਣਾਇਆ ਗਿਆ ਹੈ ਤੇ ਇਸ ਹਫਤੇ ਇਹ ਔਸਤ 17,921 ਹੈ ਜੋ ਕਿ ਪਹਿਲਾਂ 17,272 ਸੀ, ਭਾਵ ਕੇਸ ਅਜੇ ਵੱਧ ਰਹੇ ਹਨ।