ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੇ ਲੀਡਰ ਕ੍ਰਿਸਟੋਫਰ ਲਕਸਨ ਨੂੰ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ ਤੇ ਉਹ ਪਹਿਲੇ ਪਾਰਟੀ ਲੀਡਰ ਹਨ, ਜਿਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਲਕਸਨ ਅਨੁਸਾਰ ਕੋਰੋਨਾ ਦੇ ਲੱਛਣ ਸਾਹਮਣੇ ਨਹੀਂ ਆਏ ਸਨ, ਪਰ ਇਸਦੇ ਬਾਵਜੂਦ ਉਹ ਕੋਰੋਨਾ ਪਾਜਟਿਵ ਨਿਕਲੇ। ਉਹ ਲਗਾਤਾਰ ਕੋਰੋਨਾ ਦਾ ਟੈਸਟ ਕਰ ਰਹੇ ਸਨ। ਅੱਜ ਸਵੇਰੇ ਕੀਤਾ ਗਿਆ ਟੈਸਟ ਪਾਜਟਿਵ ਨਿਕਲਿਆ, ਜਿਸਤੋਂ ਬਾਅਦ ਉਨ੍ਹਾਂ ਆਈਸੋਲੇਟ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦਾ ਕੋਈ ਵੀ ਪਰਿਵਾਰਿਕ ਮੈਂਬਰ ਕੋਰੋਨਾ ਪਾਜਟਿਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਰਲੀਮੈਂਟ ਦੇ ਸੈਸ਼ਨ ਉਹ ਵਰਚੁਅਲੀ ਅਟੈਂਡ ਕਰਨਗੇ। ਲਕਸਨ 5ਵੇਂ ਅਜਿਹੇ ਮੈਂਬਰ ਪਾਰਲੀੰਮੈਂਟ ਹਨ, ਜਿਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ।