Friday, 23 February 2024
13 March 2020 New Zealand

ਕੋਰੋਨਾ ਵਾਇਰਸ ਕਾਰਨ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਧੇਰੇ ਘੰਟੇ ਕੰਮ ਕਰ ਸਕਣਗੇ

ਕੋਰੋਨਾ ਵਾਇਰਸ ਕਾਰਨ  ਅੰਤਰ-ਰਾਸ਼ਟਰੀ ਵਿਦਿਆਰਥੀਆਂ  ਵਧੇਰੇ ਘੰਟੇ ਕੰਮ ਕਰ ਸਕਣਗੇ - NZ Punjabi News

 

ਆਕਲੈਂਡ (ਹਰਪ੍ਰੀਤ ਸਿੰਘ): ਡਿਪਾਰਟਮੈਂਟ ਆਫ ਹੋਮ ਅਫੈਅਰਜ ਆਸਟ੍ਰੇਲੀਆ ਵਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਲੈਕੇ ਅਹਿਮ ਫੈਸਲਾ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਹੈ ਕਿ ਸੁਪਰਮਾਰਕੀਟਾਂ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਵਧੇਰੇ ਸਮੇਂ ਲਈ ਕੰਮ ਕਰਨ ਦੀ ਇਜਾਜਤ ਦਿੱਤੀ ਹੈ ਗਈ ਹੈ।

ਦਰਅਸਲ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਆਸਟ੍ਰੇਲੀਆਈ ਸੁਪਰ ਮਾਰਕੀਟਾਂ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਫੈਲਣ ਤੋਂ ਬਾਅਦ ਜਰੂਰੀ ਸਮਾਨ, ਜਿਵੇਂ ਕਿ ਨੈਪਕੀਨ, ਡਾਈਪਰ, ਸੈਨੀਟਾਈਜਰ ਦੀ ਮੰਗ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਸ ਵਧੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵਧੇ ਕੰਮ ਦੇ ਲੋਡ ਕਰਕੇ ਵਿਦਿਆਰਥੀਆਂ ਨੂੰ ਵਧੇਰੇ ਘੰਟੇ ਕੰਮ ਕਰਨ ਦੀ ਇਜਾਜਤ ਦਿੱਤੀ ਗਈ ਹੈ।

ਇਮੀਗ੍ਰੇਸ਼ਨ ਮੰਤਰੀ ਐਲਨ ਟੱਗ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋੜ ਪੈਣ 'ਤੇ ਇਹ ਬਦਲਾਅ ਹੋਰਨਾਂ ਕਾਰੋਬਾਰਾਂ ਲਈ ਵੀ ਅਮਲ ਵਿੱਚ ਲਿਆਉਂਦੇ ਜਾ ਸਕਦੇ ਹਨ।

ADVERTISEMENT
NZ Punjabi News Matrimonials