Tuesday, 27 February 2024
13 March 2020 New Zealand

ਆਸਟ੍ਰੇਲੀਆਈ ਮਨਿਸਟਰ ਪੀਟਰ ਡੱਟਨ ਕੋਰੋਨਾ ਵਾਇਰਸ ਗ੍ਰਸਤ

ਪਿੱਛੇ ਜਿਹੇ ਨਿਊਜੀਲ਼ੈਂਡ ਦੀ ਮੈਂਬਰ ਪਾਰਲੀਮੈਂਟ ਨਾਲ ਗਏ ਸੀ ਅਮਰੀਕੀ ਦੌਰੇ 'ਤੇ
ਆਸਟ੍ਰੇਲੀਆਈ ਮਨਿਸਟਰ ਪੀਟਰ ਡੱਟਨ ਕੋਰੋਨਾ ਵਾਇਰਸ ਗ੍ਰਸਤ - NZ Punjabi News

 

ਆਕਲੈਂਡ (ਹਰਪ੍ਰੀਤ ਸਿੰਘ): ਆਸਟ੍ਰੇਲੀਆ ਦੇ ਮਨਿਸਟਰ ਫਾਰ ਹੋਮ ਅਫੇਅਰਜ ਪੀਟਰ ਡੱਟਨ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬੁਖਾਰ ਅਤੇ ਗਲੇ ਦੀ ਖਰਾਸ਼ ਸੀ, ਜਿਸ ਤੋਂ ਬਾਅਦ ੳੇੁਨ੍ਹਾਂ ਕੁਈਨਜਲੈਂਡ ਦੇ ਸਿਹਤ ਵਿਭਾਗ ਨੂੰ ਸੰਪਰਕ ਕੀਤਾ। ਕੁਈਨਜਲੈਂਡ ਸਿਹਤ ਵਿਭਾਗ ਅਨੁਸਾਰ ਕੋਰੋਨਾ ਵਾਇਰਸ ਦੇ ਮਰੀਜ ਨੂੰ ਤੁੰਰਤ ਹਸਪਤਾਲ ਭਰਤੀ ਕੀਤਾ ਜਾਂਦਾ ਹੈ।

ਇੱਥੇ ਇਹ ਵੀ ਦੱਸਦੀਏ ਕਿ ਪੀਟਰ ਡੱਟਨ ਬੀਤੀ 6 ਮਾਰਚ ਨੂੰ ਐਨ ਜੈਡ ਫਰਸਟ ਮੈਂਬਰ ਪਾਰਲੀਮੈਂਟ ਟਰੈਸੀ ਮਾਰਟੀਨ ਨਾਲ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਗਏ ਹੋਏ ਸਨ। ਵਾਸ਼ਿੰਗਟਨ ਇਸ ਵੇਲੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਹੈ, ਜਿੱਥੇ 457 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 31 ਮੌਤਾਂ ਵੀ ਹੋਈਆਂ ਦੱਸੀਆਂ ਜਾ ਰਹੀਆਂ ਹਨ।

ADVERTISEMENT
NZ Punjabi News Matrimonials