ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ ਵਿੱਚ ਨਿਊਜੀਲੈਂਡ ਸਰਕਾਰ ਨੇ ਕਰੇਡਿਟ ਕਾਂਟਰੇਕਟ ਕੰਜਿਊਮਰ ਫਾਇਨਾਂਸ ਐਕਟ (ਸੀਸੀਐਫਏ) ਵਿੱਚ ਬਦਲਾਅ ਕਰਦਿਆਂ ਸਖਤਾਈ ਵਰਤੀ ਸੀ, ਜਿਸ ਕਾਰਨ ਘਰਾਂ 'ਤੇ ਮੋਰਗੇਜ ਲੈਣਾ ਔਖਾ ਹੋ ਗਿਆ ਸੀ।
ਦਸੰਬਰ ਵਿੱਚ ਬੈਂਕਾਂ ਵਲੋਂ ਦਿੱਤੇ ਗਏ $7.9 ਬਿਲੀਅਨ ਦੇ ਕਰਜੇ ਜਨਵਰੀ ਵਿੱਚ ਇਸ ਸਖਤਾਈ ਕਾਰਨ ਘੱਟ ਕੇ $4.6 ਬਿਲੀਅਨ ਦੇ ਰਹਿ ਗਏ ਸਨ। ਨਤੀਜਾ ਇਹ ਸੀ ਕਿ ਘਰ ਬਨਾਉਣ ਦਾ ਸੁਪਨਾ ਨਿਊਜੀਲੈਂਡ ਵਾਸੀਆਂ ਲਈ ਹੋਰ ਔਖਾ ਹੋ ਗਿਆ ਸੀ। ਜਿੱਥੇ ਹਾਊਸ ਡਿਪੋਜੀਟ ਜੋੜਣ ਲਈ ਬਦਲਾਅ ਤੋਂ ਪਹਿਲਾਂ 9.3 ਸਾਲ ਦਾ ਔਸਤ ਸਮਾਂ ਲੱਗਦਾ ਸੀ, ਇਹ ਵੱਧ ਕੇ 11.7 ਸਾਲ ਪੁੱਜ ਗਿਆ ਸੀ।
ਪਰ ਸਰਕਾਰ ਨੇ ਆਪਣੀ ਗਲਤੀ ਸਮਝਦਿਆਂ ਹੁਣ ਦਸੰਬਰ ਵਿੱਚ ਕੀਤੇ ਗਏ ਕੁਝ ਬਦਲਾਵਾਂ ਨੂੰ ਨਜਰਅੰਦਾਜ ਕਰਨ ਦੀ ਗੱਲ ਆਖੀ ਹੈ ਤਾਂ ਜੋ ਨਿਊਜੀਲੈਂਡ ਵਾਸੀਆਂ ਨੂੰ ਘਰਾਂ 'ਤੇ ਮੋਰਗੇਜ ਲੈਣਾ ਥੋੜਾ ਆਸਾਨ ਹੋ ਜਾਏ।