ਆਕਲੈਂਡ (ਹਰਪ੍ਰੀਤ ਸਿੰਘ) - ਇਨਵਰਕਾਰਗਿਲ ਹਾਈਕੋਰਟ ਨੇ ਪਾਵਰਨੈਟ ਕੰਪਨੀ ਦੇ ਕਰਮਚਾਰੀ ਜੋਸ਼ੂਆ ਗ੍ਰਾਂਟ ਆਰਥਰ ਦੇ ਮਾਮਲੇ ਵਿੱਚ ਅਹਿਮ ਫੈਸਲਾ ਲੈਂਦਿਆਂ ਕਰਮਚਾਰੀ ਜੋਸ਼ੂਆ ਦੀ ਸੰਪਤੀ ਫਰੀਜ਼ ਕਰਨ ਦੇ ਹੁਕਮ ਸੁਣਾਏ ਹਨ। ਦਰਅਸਲ ਜੋਸ਼ੂਆ ਨੇ ਜਾਅਲੀ ਇਨਵਾਇਸਾਂ ਬਣਾ ਕੇ ਕੰਪਨੀ ਤੋਂ ਧੋਖੇ ਨਾਲ $440,000 ਉਗਰਾਹੇ ਸਨ ਤੇ ਇਸ ਬਾਰੇ ਕੰਪਨੀ ਨੂੰ ਜਦੋਂ ਪਤਾ ਲੱਗਿਆ ਤਾਂ ਕਰਮਚਾਰੀ ਖਿਲਾਫ ਧੋਖਾਧੜੀ ਸਬੰਧੀ ਕਾਨੂੰਨੀ ਕਾਰਵਾਈ ਆਰੰਭੀ ਗਈ।
ਜੋਸ਼ੂਆ ਨੇ ਆਪਣੀ ਉਪਾਧੀ ਦਾ ਨਾਜਾਇਜ ਫਾਇਦਾ ਚੁੱਕਦਿਆਂ ਆਪਣੀ ਹੀ ਬਣਾਈ ਇੱਕ ਕੰਪਨੀ ਵਲੋਂ ਇਹ ਇਨਵਾਇਸਾਂ ਬਣਾਈਆਂ ਤੇ ਆਪ ਹੀ ਉਨ੍ਹਾਂ ਨੂੰ ਪਾਸ ਕੀਤਾ। ਮਾਮਲੇ ਵਿੱਚ ਧੋਖਾਧੜੀ ਬਾਰੇ ਉਸ ਵੇਲੇ ਖੁਲਾਸਾ ਹੋਇਆ, ਜਦੋਂ ਕੰਪਨੀ ਆਡਿਟ ਹੋਇਆ। ਹੁਣ ਕੇਸ ਦੀ ਅਗਲੀ ਸੁਣਵਾਈ 11 ਅਪ੍ਰੈਲ ਰੱਖੀ ਗਈ ਹੈ।