ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ ਜੰਗ ਪ੍ਰਭਾਵਿਤ ਯੁਕਰੇਨ ਰਹਿੰਦੇ ਨਿਊਜੀਲੈਂਡ ਮੂਲ ਦੇ ਲੋਕਾਂ ਲਈ 4000 ਵੀਜੇ ਜਾਰੀ ਕਰਨ ਦੀ ਗੱਲ ਆਖੀ ਹੈ। ਨਿਊਜੀਲੈਂਡ ਮੂਲ ਦੇ ਯੁਕਰੇਨ ਵਿੱਚ ਜੰਮੇ ਤੇ ਉਨ੍ਹਾਂ ਦੇ ਹੋਰ ਪਰਿਵਾਰਿਕ ਮੈਂਬਰਾਂ ਲਈ ਇਹ ਵੀਜੇ ਜਾਰੀ ਕੀਤੇ ਜਾਣਗੇ।
ਇਹ ਵੀਜੇ 'ਸਪੈਸ਼ਲ ਯੁਕਰੇਨੀਅਨ ਪਾਲਸੀ ਤਹਿਤ ਜਾਰੀ ਕੀਤੇ ਜਾਣਗੇ, ਇਸ ਗੱਲ ਦੀ ਜਾਣਕਾਰੀ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਵਲੋਂ ਜਾਰੀ ਕੀਤੀ ਗਈ ਹੈ।
ਕ੍ਰਿਸ ਫਫੋਈ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਮਨੁੱਖਤਾ ਦੀ ਭਲਾਈ ਤਹਿਤ ਕੀਤੇ ਗਏ ਉਪਰਾਲਿਆਂ ਤਹਿਤ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਉਪਰਾਲਿਆਂ ਚੋੌਂ ਇੱਕ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਦੱਸਿਆ ਕਿ ਨਿਊਜੀਲੈਂਡ ਸਰਕਾਰ $4 ਮਿਲੀਅਨ ਦੀ ਮੱਦਦ ਵੀ ਜਾਰੀ ਕਰ ਚੁੱਕੀ ਹੈ।