ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਬਾਰਡਰ ਖੋਲਣ ਸਬੰਧੀ ਵੱਡਾ ਐਲਾਨ ਕਰਦਿਆਂ ਅੰਤਰ-ਰਾਸ਼ਟਰੀ ਯਾਤਰੀਆਂ ਨੂੰ ਅਪ੍ਰੈਲ ਮਹੀਨੇ ਤੋਂ ਨਿਊਜੀਲੈਂਡ ਆਉਣ ਦੀ ਇਜਾਜਤ ਦੇਣ ਦਾ ਫੈਸਲਾ ਕਰ ਲਿਆ ਹੈ। ਇਸ ਫੈਸਲੇ ਤਹਿਤ ਆਸਟ੍ਰੇਲੀਆਈ ਯਾਤਰੀ, ਵੀਜਾ ਮੁਕਤ ਦੇਸ਼ਾਂ ਤਹਿਤ ਆਉਣ ਵਾਲੇ ਦੇਸ਼ਾਂ ਦੇ ਯਾਤਰੀ ਤੇ ਜਿਨ੍ਹਾਂ ਦੇ ਵੀਜੇ ਦੀ ਮਿਆਦ ਖਤਮ ਨਹੀਂ ਹੋਈ ਹੈ, ਉਨ੍ਹਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦਿੱਤੀ ਜਾਏਗੀ। ਆਉਣ ਵਾਲੇ ਯਾਤਰੀਆਂ ਨੂੰ ਸੈਲਫ ਆਈਸੋਲੇਸ਼ਂ ਕਰਨ ਦੀ ਲੋੜ ਨਹੀਂ ਹੋਏਗੀ।
ਤਾਰੀਖ ਦਾ ਐਲਾਨ ਤਾਂ ਅਜੇ ਨਹੀਂ ਕੀਤਾ ਗਿਆ, ਪਰ ਇਹ ਜਰੂਰ ਪੁਸ਼ਟੀ ਹੋ ਚੁੱਕੀ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਇਹ ਤਾਰੀਖ ਐਲਾਨੀ ਜਾ ਸਕਦੀ ਹੈ।ਇਸ ਸਬੰਧੀ ਉਪਚਾਰਿਕ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਟੂਰੀਸਟ ਮਨਿਸਟਰ ਸਟੁਆਰ ਨੈਸ਼ ਵਲੋਂ ਕੱਲ ਬੁੱਧਵਾਰ ਸਵੇਰੇ ਕੀਤਾ ਜਾ ਸਕਦਾ ਹੈ।
ਬਾਕੀ ਦੇ ਦੇਸ਼ ਜਿਵੇਂ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਆਦਿ ਦੇ ਯਾਤਰੀਆਂ ਲਈ ਵੀ ਤਾਰੀਖ ਨੂੰ ਅਕਤੂਬਰ ਤੋਂ ਬਦਲ ਕੇ ਪਹਿਲਾਂ ਐਲਾਨਿਆ ਜਾ ਸਕਦਾ ਹੈ।