ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕਸਟਮ ਵਿਭਾਗ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਨਾਰਥ ਅਮਰੀਕਾ ਤੋਂ ਟੌਰੰਗਾ ਸ਼ਿਪਮੈਂਟ ਰਾਂਹੀ ਪੁੱਜੀ 700 ਕਿਲੋ ਕੋਕੀਨ ਫੜੇ ਜਾਣ ਦੀ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਦਾ ਮੁੱਲ $280 ਮਿਲੀਅਨ ਦੱਸਿਆ ਜਾ ਰਿਹਾ ਹੈ।
ਡਿਟੈਕਟਿਵ ਸੁਪਰੀਟੈਂਡੇਂਟ ਗਰੇਗ ਵਿਲੀਅਮਜ਼ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਡੀ ਦੂਜੀ ਵੱਡੀ ਸਫਲਤਾ ਹੈ, ਇਸ ਤੋਂ 15 ਕੁ ਦਿਨ ਪਹਿਲਾਂ 613 ਕਿਲੋ ਮੈਥ ਆਕਲੈਂਡ ਵਿੱਚ ਫੜੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਵੱਡੀ ਸਫਲਤਾ ਹੈ, ਕਿਉਂਕਿ ਇਸ ਨਸ਼ੇ ਕਾਰਨ ਪਤਾ ਨਹੀਂ ਕਿੰਨੀਆਂ ਕੁ ਜਿੰਦਗੀਆਂ ਖਰਾਬ ਹੋਣੀਆਂ ਸਨ।