ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਭਾਈਚਾਰੇ ਦੀ ਨਵੀਂ ਬਣੀ ਰਾਣੀ Kuini Nga Wai Hono i te Po ਲਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਤੇ ਸਮੂਹ ਸਿੱਖ ਭਾਈਚਾਰੇ ਵਲੋਂ ਦੁਆਵਾਂ ਤੇ ਵਧਾਈ ਸੰਦੇਸ਼ ਭੇਜਿਆ ਗਿਆ ਹੈ। ਭੇਜੇ ਗਏ ਸੰਦੇਸ਼ ਵਿੱਚ ਨਵੀਂ ਰਾਣੀ ਦੇ ਚੁਣੇ ਜਾਣ ਨੂੰ ਨਾ ਸਿਰਫ ਮਾਓਰੀ ਭਾਈਚਾਰੇ, ਬਲਕਿ ਸਮੂਹ ਨਿਊਜੀਲੈਂਡ ਵਾਸੀਆਂ ਲਈ ਮੱਹਤਵਪੂਰਨ ਦੱਸਿਆ ਗਿਆ ਹੈ। Kuini Nga Wai Hono i te Po ਦੀ ਚੋਣ ਨੂੰ ਸਮੂਹ ਭਾਈਚਾਰਿਆਂ ਲਈ ਏਕਤਾ ਦਾ ਪ੍ਰਤੀਕ ਦੱਸਦਿਆਂ ਹਰ ਪਾਸੇ ਸ਼ਾਂਤੀ, ਤਰੱਕੀ ਦੀ ਕਾਮਨਾ ਕੀਤੀ ਗਈ ਹੈ ਤੇ ਆਸ ਕੀਤੀ ਗਈ ਹੈ ਕਿ ਮਾਓਰੀ ਭਾਈਚਾਰਾ ਨਵੀਂ ਬਣੀ ਰਾਣੀ ਦੀ ਰਹਿਨੁਮਾਈ ਹੇਠ ਹਰ ਖੇਤਰ ਵਿੱਚ ਉੱਨਤੀ ਕਰੇ।