ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਪੈਟਰੋਲ ਕੰਪਨੀ ਐਮਪੋਲ ਨੂੰ ਨਿਊਜੀਲੈਂਡ ਦੀ ਸਭ ਤੋਂ ਵੱਡੀ ਪੈਟਰੋਲ ਕੰਪਨੀ ਜੈਡ ਐਨਰਜੀ ਨੂੰ ਖ੍ਰੀਦੇ ਜਾਣ ਲਈ ਕਾਮਰਸ ਕਮਿਸ਼ਨ ਨੇ ਇਜਾਜਤ ਦੇ ਦਿੱਤੀ ਹੈ। ਐਮਪੋਲ ਇਸ ਲਈ $2 ਬਿਲੀਅਨ ਅਦਾਇਗੀ ਕਰੇਗਾ, ਪਰ ਇਸਦੇ ਨਾਲ ਹੀ ਐਮਪੋਲ ਨੂੰ 'ਗਲ ਐਨ ਜੈਡ ਨੂੰ ਵੀ ਵੇਚਣ ਦੀ ਸ਼ਰਤ ਲਾਈ ਗਈ ਹੈ।
ਐਮਪੋਲ 'ਗਲ ਐਨ ਜੈਡ' ਨੂੰ $572 ਮਿਲੀਅਨ ਵਿੱਚ ਆਸਟ੍ਰੇਲੀਆ ਦੀ ਹੀ ਇਨਵੈਸਟਮੈਂਟ ਕੰਪਨੀ ਅਲੈਗਰੋ ਨੂੰ ਵੇਚਣ 'ਤੇ ਵਿਚਾਰ ਬਣਾ ਰਿਹਾ ਹੈ।
ਦੱਸਦੀਏ ਕਿ ਜੈਡ ਐਨਰਜੀ ਦੇ ਐਮਪੋਲ ਵਲੋਂ ਖ੍ਰੀਦੇ ਜਾਣ 'ਤੇ ਐਨਜੈਡਐਕਸ 50 ਵਿੱਚੋਂ ਇੱਕ ਹੋਰ ਵੱਡੇ ਸਟਾਕ ਦੀ ਕਟੌਤੀ ਹੋ ਜਾਏਗੀ ਤੇ ਇਸ ਨਾਲ ਐਨ ਜੈਡ ਐਕਸ 50 ਦੇ ਸ਼ੇਅਰਾਂ ਦੀ ਵੈਲਿਊ ਵਿੱਚ 1.2% ਦੀ ਕਮੀ ਆਏਗੀ।