ਆਕਲੈਂਡ (ਹਰਪ੍ਰੀਤ ਸਿੰਘ) - ਸਾਸ਼ਾ ਨਾਮ ਦੀ 9 ਸਾਲਾ ਬੱਚੀ ਜੋ ਆਪਣੇ ਪਿਤਾ, ਭੈਣ ਤੇ ਮਾਤਾ ਨਾਲ ਕੀਵ ਸ਼ਹਿਰ ਦਾ ਬਾਰਡਰ ਪਾਰ ਕਰ ਰਹੀ ਸੀ ਤਾਂ ਅਚਾਨਕ ਉਨ੍ਹਾਂ 'ਤੇ ਰੂਸੀ ਫੌਜੀਆਂ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਸੀ, ਮਾਂ ਜਖਮੀ ਹੋ ਗਈ ਸੀ ਤੇ ਸਾਸ਼ਾ ਦੀ ਬਾਂਹ ਸਰੀਰ ਨਾਲੋਂ ਵੱਖ ਕਰਨੀ ਪਈ।
ਇਨ੍ਹਾਂ ਕੁਝ ਹੋਣ ਦੇ ਬਾਵਜੂਦ ਸਾਸ਼ਾ ਦਾ ਹਿੰਮਤ ਭਰਿਆ ਸੰਦੇਸ਼ ਰੂਸੀ ਫੌਜੀਆਂ ਲਈ ਸਾਹਮਣੇ ਆਇਆ ਹੈ, ਸਾਸ਼ਾ ਦਾ ਕਹਿਣਾ ਹੈ ਕਿ ਉਸਨੂੰ ਆਸ ਹੈ ਕਿ ਰੂਸੀ ਫੌਜੀਆਂ ਨੇ ਉਸਨੂੰ ਨਿਸ਼ਾਨ ਨਹੀਂ ਬਣਾਇਆ ਸੀ, ਇਸ ਸੰਦੇਸ਼ ਨੂੰ ਜਾਰੀ ਕਰਨ ਪਿੱਛੇ ਸਾਸ਼ਾ ਨੂੰ ਆਸ ਹੈ ਕਿ ਇਸ ਸੰਦੇਸ਼ ਨੂੰ ਪੜ੍ਹੇ ਜਾਣ ਮਗਰੋਂ ਰੂਸੀ ਫੌਜੀ ਸ਼ਾਇਦ ਭਵਿੱਖ ਵਿੱਚ ਹੋਰਾਂ ਬੱਚਿਆਂ ਨੂੰ ਨਿਸ਼ਾਨਾ ਨਹੀਂ ਬਨਾਉਣਗੇ। ਦੱਸਦੀਏ ਕਿ ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਬੱਚਿਆਂ ਦੀ ਗਿਣਤੀ 85 ਦੱਸੀ ਜਾ ਰਹੀ ਹੈ ਤੇ ਜਖਮੀ ਹੋਏ ਬੱਚਿਆਂ ਦੀ ਗਿਣਤੀ 100 ਤੋਂ ਕੁਝ ਵੱਧ। ਪਰ ਜੇ ਅਣਧਿਕਾਰਿਤ ਆਂਕੜਿਆਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਹਜਾਰਾਂ ਵਿੱਚ ਹੋੋ ਸਕਦੀ ਹੈ। ਹੁਣ ਤੱਕ ਡੇਢ ਮਿਲੀਅਨ ਲੋਕ ਯੁਕਰੇਨ ਤੋਂ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਕਰ ਚੁੱਕੇ ਹਨ।