ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਜਾਰੀ ਹੋਈ ਦੁਨੀਆਂ ਦੇ ਸਭ ਤੋਂ ਖੁਸ਼ ਦੇਸ਼ਾਂ ਦੀ ਸੂਚੀ ਵਿੱਚ ਫਿਨਲੈਂਡ ਨੇ ਮੁੜ ਤੋਂ ਬਾਜੀ ਮਾਰ ਲਈ ਹੈ। ਲਗਾਤਾਰ ਬੀਤੇ 5 ਸਾਲਾਂ ਤੋਂ ਫਿਨਲੈਂਡ ਇਸ ਸੂਚੀ ਵਿੱਚ ਸਭ ਤੋਂ ਮੂਹਰੇ ਹੈ।
ਨਿਊਜੀਲੈਂਡ ਇਸ ਵਾਰ ਇੱਕ ਸਥਾਨ ਹੇਠਾਂ ਵੱਲ ਜਾਂਦਾ ਹੋਇਆ ਇਸ ਸੂਚੀ ਵਿੱਚ 10ਵੇਂ ਨੰਬਰ 'ਤੇ ਆਇਆ ਹੈ।
ਫਿਨਲੈਂਡ ਤੋਂ ਬਾਅਦ ਕ੍ਰਮਵਾਰ ਡੈਨਮਾਰਕ, ਆਈਸਲੈਂਡ, ਸਵਿਟਜਰਲੈਂਡ, ਨੀਦਰਲੈਂਡ, ਲਕਸਮਬਰਗ, ਸਵੀਡਨ, ਨਾਰਵੇ, ਇਜਰਾਈਲ ਦਾ ਨੰਬਰ ਆਉਂਦਾ ਹੈ।
ਕੈਨੇਡਾ ਇਸ ਸੂਚੀ ਵਿੱਚ 15ਵੇਂ, ਅਮਰੀਕਾ ਇਸ ਸੂਚੀ ਵਿੱਚ 16ਵੇਂ ਤੇ ਇੰਗਲੈਂਡ 17ਵੇਂ ਨੰਬਰ 'ਤੇ ਹੈ।
ਇਹ ਸੂਚੀ ਲਾਈਫ ਐਕਸਪੈਕਟੈਂਸੀ, ਜੀਡੀਪੀ ਪਾਰ ਕੈਪੀਟਾ, ਸੋਸ਼ਲ ਸੁਪੋਰਟ, ਲੋਅ ਕਰਪਸ਼ਨ ਤੇ ਹਾਈ ਸੋਸ਼ਲ ਟਰਸਟ ਜਿਹੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਜਾਂਦੀ ਹੈ।