Thursday, 22 February 2024
14 March 2020 New Zealand

ਬਿੱਗ ਬ੍ਰੈਕਿੰਗ - ਨਿਊਜੀਲੈਂਡ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ 14 ਦਿਨ ਲਈ ਵੱਖਰਾ ਰਹਿਣ ਦੇ ਆਦੇਸ਼


ਆਕਲੈਂਡ (ਹਰਪ੍ਰੀਤ ਸਿੰਘ): ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊਜੀਲੈਂਡ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ 14 ਦਿਨ 'ਸੈਲਫ ਆਈਸੋਲੇਟ' ਕਰਨ ਦੇ ਆਦੇਸ਼ ਦਿੱਤੇ ਹਨ, ਅਜਿਹਾ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਕੀਤਾ ਗਿਆ ਹੈ। ਇਸ ਤਹਿਤ ਨਿਊਜੀਲੈਂਡ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਘਰ ਵਿੱਚ 14 ਦਿਨ ਲਈ ਇੱਕਲਿਆਂ ਰਹਿਣਾ ਪਏਗਾ ਅਤੇ ਖਾਂਸੀ, ਜੁਖਾਮ, ਬੁਖਾਰ ਦੇ ਲੱਛਣਾ 'ਤੇ ਧਿਆਨ ਦੇਣਾ ਪਏਗਾ, ਕਿਸੇ ਤਰ੍ਹਾਂ ਦੀ ਸਿਹਤ ਸੱਮਸਿਆ ਸਾਹਮਣੇ ਆਉਣ 'ਤੇ ਜੀ.ਪੀ. ਜਾਂ ਸਿਹਤ ਵਿਭਾਗ ਨੂੰ ਦੱਸਣਾ ਪਏਗਾ।

ਪ੍ਰਧਾਨ ਮੰਤਰੀ ਨੇ ਇਸ ਸਬੰਧੀ ਇਹ ਕਿਹਾ ਹੈ ਕਿ ਇਹ ਅੰਤਰ-ਰਾਸ਼ਟਰੀ ਯਾਤਰੀਆਂ 'ਤੇ ਇੱਕ ਬੈਨ ਦੀ ਤਰ੍ਹਾਂ ਹੀ ਹੈ, ਜੋ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਹਿਮ ਹੈ।

ADVERTISEMENT
NZ Punjabi News Matrimonials