ਆਕਲੈਂਡ (ਹਰਪ੍ਰੀਤ ਸਿੰਘ) - ਇਹ ਲੰਬੀ ਕਤਾਰ ਜੋ ਤੁਸੀਂ ਦੇਖ ਰਹੇ ਹੋ, ਇਹ ਓਟਾਰਾ ਦੀ ਜੀਪੀ ਦੀ ਵਾਕਇਨ ਕਲੀਨਿਕ ਦੀ ਹੈ, ਜਿੱਥੇ ਡਾਕਟਰ ਨੂੰ ਮਿਲਣ ਲਈ ਪੁੱਜ ਰਹੇ ਲੋਕ ਠੰਢ ਵਿੱਚ ਸਵੈਰੇ 6 ਵਜੇ ਤੋਂ ਹੀ ਲਾਈਨਾਂ ਬਣਾਕੇ ਖੜ੍ਹ ਜਾਂਦੇ ਹਨ। ਨਾ ਸਿਰਫ ਓਟਾਰਾ ਦੀਆਂ ਦੂਜੀਆਂ ਜੀਪੀ ਕਲੀਨਿਕਾਂ, ਬਲਕਿ ਨਿਊਜੀਲੈਂਡ ਭਰ ਵਿੱਚ ਸਿਹਤ ਖੇਤਰ ਵਿੱਚ ਇਲਾਜ ਨੂੰ ਲੈਕੇ ਇਹੀ ਹਾਲਾਤ ਹਨ। ਰਿਹਾਇਸ਼ੀਆਂ ਦਾ ਕਹਿਣਾ ਹੈ ਕਿ ਡਾਕਟਰ ਨੂੰ ਮਿਲਣ ਦਾ ਮਤਲਬ ਹੈ ਕਈ ਹਫਤਿਆਂ ਦੀ ਉਡੀਕ ਅਤੇ ਜਿਨ੍ਹਾਂ ਕਲੀਨਿਕਾਂ ਵਿੱਚ ਵਾਕਇਨ ਦੀ ਸੁਵਿਧਾ ਹੈ, ਉੱਥੇ ਸਮੇਂ ਤੋਂ ਕਈ ਘੰਟੇ ਪਹਿਲਾਂ ਜਾਕੇ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ।