ਆਕਲੈਂਡ (ਐਨਜ਼ੈਡ ਪੰਜਾਬੀ ਨਿਊਜ਼) - ਨਿਊਜ਼ੀਲੈਂਡ ਨਾਲ ਸਬੰਧਤ ਇੱਕ ਟਰੈਵਲ ਏਜੰਟ ਨੂੰ ਪੰਜਾਬ `ਚ ਕਥਿਤ ਤੌਰ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ `ਚ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ, ਜੋ ਵਿਦੇਸ਼ ਭੱਜਣ ਦੀ ਤਾਕ `ਚ ਸੀ। ਕੁੱਝ ਸਮਾਂ ਪਹਿਲਾਂ ਉਸਦੇ ਖਿਲਾਫ਼ ਜਾਰੀ ਹੋਏ ਲੁੱਕਆਊਟ ਨੋਟਿਸ ਦੇ ਅਧਾਰ `ਤੇ ਪੰਜਾਬ ਪੁਲੀਸ ਨੇ ਇਹ ਕਾਰਵਾਈ ਕੀਤੀ ਗਈ ਹੈ, ਜਿਸਦੀ ਪੁਸ਼ਟੀ ਐਸਪੀ ਹਰਿੰਦਰਪਾਲ ਸਿੰਘ ਨੇ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਨਾਲ ਫੀਜੀ ਮੂਲ ਦੇ ਇਕ ਟਰੈਵਲ ਏਜੰਟ ਕਰਿਸ਼ ਨੀਲ ਰੈਡੀ ਨੇ ਕਪੂਰਥਲਾ ਦੇ ਫਗਵਾੜਾ ਸ਼ਹਿਰ ਦੇ ਥਾਣੇ `ਚ ਤਿੰਨ ਕੇਸ ਦਰਜ ਸਨ। ਇਸ ਸ਼ਹਿਰ ਉਸਨੇ ਦਫ਼ਤਰ ਖੋਲ੍ਹ ਕੇ ਲੋਕਾਂ ਨੂੰ ਨਿਊਜ਼ੀਲੈਂਡ ਭੇਜੇ ਜਾਣ ਦਾ ਧੰਦਾ ਸ਼ੁਰੂ ਕੀਤਾ ਹੋਇਆ ਸੀ। ਜਿਸ ਦੌਰਾਨ ਉਨ੍ਹਾਂ ਨੇ ਕਈ ਲੋਕਾਂ ਨੂੰ ਸਬਜ਼-ਬਾਗ ਵਿਖਾ ਕੇ ਲੱਖਾਂ ਰੁਪਏ ਬਟੋਰੇ ਸਨ। ੀਜਸ ਕਰਕੇ ਸ਼ਿਕਾਇਤਾਂ ਦਰਜ ਹੋਣ ਪਿੱਛੋਂ ਉਸਨੂੰ ਇਕ ਵਾਰ ਹਿਰਾਸਤ `ਚ ਵੀ ਲਿਆ ਪਰ ਬਾਅਦ `ਚ ਛੱਡੇ ਜਾਣ ਤੋਂ ਪਿੱਛੋਂ ਪੁਲੀਸ ਦੇ ਹੱਥ ਨਹੀਂ ਸੀ ਆਇਆ। ੀਜਸ ਕਰਕੇ ਉਸਦੇ ਖਿਲਾਫ਼ ਪੁਲੀਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਜਿਸ ਕਰਕੇ ਉਸਨੂੰ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ `ਤੇ ਰੋਕ ਲਿਆ ਸੀ। ਜਿਸ ਪਿੱਛੋਂ ਫਗਵਾੜਾ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਪੁਲੀਸ ਅਨੁਸਾਰ ਨੇ ਰੈਡੀ ਨੇ ਪੰਜਾਬ ਦੇ ਲੋਕਾਂ ਨਾਲ 90 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਜ਼ਿਕਰਯੋਗ ਹੈ ਕਿ ਐਨਜ਼ੈੱਡ ਪੰਜਾਬੀ ਨਿਊਜ਼ ਕੋਲ ਇਸ ਟਰੈਵਲ ਏਜੰਟ ਖਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਕਰਕੇ ਕਥਿਤ ਠੱਗੀ ਦੇ ਮਾਮਲੇ `ਤੇ ਪੀੜਿਤਾਂ ਨਾਲ ਗੱਲਬਾਤ ਕਰਕੇ ਇਸ ਬਾਰੇ ਕਈ ਰਿਪੋਰਟਾਂ ਨਸ਼ਰ ਕੀਤੀਆਂ ਸਨ। ੀਜਸ ਦੌਰਾਨ ਇਹ ਤੱਥ ਸਾਹਮਣੇ ਆਇਆ ਸੀ ਕਿ ਪੰਜਾਬ `ਚ ਠੱਗੀਆਂ ਮਾਰਨ ਤੋਂ ਪਹਿਲਾਂ ਇਸਨੇ ਨਿਊਜ਼ੀਲੈਂਡ `ਚ ਜਾਅਲੀ ਫਰਮਾਂ ਬਣਾਈਆਂ ਸਨ ਅਤੇ ਆਪਣੀ ਇੱਕ ਮੁਲਾਜ਼ਮ ਦਾ ਆਰਥਿਕ ਸ਼ੋਸ਼ਨ ਵੀ ਕੀਤਾ। ੀਜਸ ਕਰਕੇ ਰੈਡੀ ਨੂੰ ਜੁਰਮਾਨਾ ਵੀ ਹੋਇਆ ਸੀ। ਇਸਨੇ ਪੰਜਾਬ ‘ਚ ਪੰਜਾਬੀ ਕੁੜੀ ਨਾਲ ਵਿਆਹ ਵੀ ਕਰਵਾਇਆ ਹੋਇਆ ਸੀ
ਦਿਲਚਸਪ ਗੱਲ ਇਹ ਵੀ ਹੈ ਕਿ ਕਰਿਸ ਰੈਡੀ ਨੇ ਪੰਜਾਬ `ਚ ਫਗਵਾੜੇ ਨਾਲ ਸਬੰਧਤ ਲੋਕਾਂ ਨੂੰ ਨਿਊਜ਼ੀਲੈਂਡ ਦੇ ਜਾਅਲੀ ਵਰਕ ਪਰਮਿਟ ਵੀ ਲਵਾ ਦਿੱਤੇ ਸਨ, ਜਿਸ ਦੇ ਬਦਲੇ ਉਸਨੇ 10-10 ਲੱਖ ਰੁਪਏ ਵਸੂਲ ਕੀਤੇ ਸਨ।