Friday, 23 February 2024
14 March 2020 New Zealand

ਆਕਲੈਂਡ ਦੇ ਪਾਪਾਟੋਏਟੋਏ 'ਚ ਗੋਲੀ ਚੱਲੀ, ਦੋ ਜ਼ਖਮੀ

ਮਿਡਲਮੋਰ ਹਸਪਤਾਲ ‘ਚ ਭਰਤੀ

ਮਿਡਲਮੋਰ ਹਸਪਤਾਲ ‘ਚ ਭਰਤੀ

ਆਕਲੈਂਡ : ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਆਕਲੈਂਡ ਦੇ ਸਬਅਰਬ ਪਾਪਾਟੋਏਟੋਏ 'ਚ ਦੋ ਵਿਅਕਤੀਆਂ ਦੇ ਗੋਲੀ ਨਾਲ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੋਹਾਂ ਦਾ ਮਿਡਲਮੋਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਜ਼ਖਮੀ ਵਿਅਕਤੀ ਕਿਹੜੀ ਕਮਿਊਨਿਟੀ ਨਾਲ ਸਬੰਧਤ ਹਨ।
ਰੇਡੀਓ ਨਿਊਜ਼ੀਲੈਂਡ ਦੀ ਤਾਜ਼ਾ ਰਿਪੋਰਟ ਅਨੁਸਾਰ ਪੁਲੀਸ ਨੂੰ ਅੱਜ ਦੁਪਹਿਰੇ ਸੂਚਨਾ ਮਿਲੀ ਸੀ ਕਿ ਮੁਰਡੋਕ ਪਾਰਕ ਕੋਲ ਚੈਸਟਨਟ ਰੋਡ 'ਤੇ ਬੰਦੂਕ ਦੀ ਗੋਲੀ ਚੱਲੀ ਸੀ। ਪੁਲੀਸ ਨੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ADVERTISEMENT
NZ Punjabi News Matrimonials