Tuesday, 27 February 2024
14 March 2020 New Zealand

ਪੰਜ ਸਿੱਖ ਐਥਲੀਟਾਂ ਨੇ ਟਾਰਾਨਾਕੀ ਗੇਮਜ ‘ਚ ਜਿੱਤੇ ਪੰਜ ਗੋਲਡ ਮੈਡਲ

ਪੰਜ ਸਿੱਖ ਐਥਲੀਟਾਂ ਨੇ ਟਾਰਾਨਾਕੀ ਗੇਮਜ ‘ਚ ਜਿੱਤੇ ਪੰਜ ਗੋਲਡ ਮੈਡਲ - NZ Punjabi News

ਆਕਲੈਂਡ (ਐਨਜੈੱਡ ਪੰਜਾਬੀ ਨਿਊਜ ਬਿਊਰੋ)
ਟਾਰਾਨਾਕੀ ‘ਚ ਹੋ ਰਹੀਆਂ ਮਾਸਟਰਜ ਗੇਮਜ ‘ਚ ਪੰਜ ਸਿੱਖ ਬਾਬਿਆਂ ਨੇ ਅੱਜ ਵੱਖ-ਵੱਖ ਉਮਰ ਗਰੁੱਪਾਂ ‘ਚ ਪੰਜ ਮੈਡਲ ਜਿੱਤ ਲਏ। ਜਿਸ ਦੌਰਾਨ ਹੋਰਨਾਂ ਕਮਿਊਨਿਟੀਜ ਦੇ ਖਿਡਾਰੀ ਵੀ ਦੰਗ ਰਹਿ ਗਏ।     
ਸਭ ਤੋਂ ਬਜੁਰਗ 83 ਸਾਲ ਦੇ ਐਥਲੀਟ ਸ੍ਰ ਜਗਜੀਤ ਸਿੰਘ ਕਥੂਰੀਆ ਤੋਂ   ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅੱਜ ਪੰਜ ਕਿਲੋਮੀਟਰ ਪੈਦਲ ਚਾਲ ਦੇ ਮੁਕਾਬਲੇ ‘ਚ ਸੋਨ ਤਮਗਾ ਜਿੱਤ ਲਿਆ ਹੈ। ਜਦੋਂ ਕਿ ਅਮਰਜੀਤ ਸਿੰਘ ਤੇ ਅਜਮੇਰ ਸਿੰਘ ਨੇ ਵੀ ਵੱਖ-ਵੱਖ ਉਮਰ ਗਰੁੱਪਾਂ ਦੀ ਪੈਦਲ ਵਾਕ ਮੁਕਾਬਲੇ ‘ਚ ਸੋਨ ਤਮਗੇ ਜਿੱਤੇ ਹਨ। ਇਸੇ ਤਰ੍ਹਾਂ ਪਾਲ ਸਿੰਘ ਗਿੱਲ ਨੇ ਪੰਜ ਕਿਲੋਮੀਟਰ ਦੌੜ ਤੇ ਬਲਬੀਰ ਸਿੰਘ ਬਸਰਾ ਨੇ ਹਾਫ ਮੈਰਾਥਨ (ਇੱਕੀ ਕਿਲੋਮੀਟਰ) ‘ਚ ਭਾਗ ਲੈ ਕੇ ਸੋਨ ਤਮਗਾ ਜਿੱਤਿਆ ਹੈ।

ADVERTISEMENT
NZ Punjabi News Matrimonials