ਆਕਲੈਂਡ (ਹਰਪ੍ਰੀਤ ਸਿੰਘ) - ਪਰਿਵਾਰ ਵਾਸਤੇ ਵਿਅਕਤੀ ਰੋਟੀ ਤੇ ਪੈਸਾ ਕਮਾਉਣ ਲਈ ਹਜਾਰਾਂ ਮੀਲਾਂ ਦੀ ਦੂਰੀ ਤੈਅ ਕਰ ਦੂਜੇ ਦੇਸ਼ਾਂ ਵਿੱਚ ਵੀ ਚਲੇ ਜਾਂਦਾ ਹੈ, ਪਰ ਜੇ ਕਿਸੇ ਮੌਕੇ ਅਜਿਹਾ ਅਹਿਸਾਸ ਹੋ ਜਾਏ ਕਿ ਪਰਿਵਾਰ ਦੀ ਅਹਿਮੀਯਤ ਤੇ ਉਸਦੇ ਨਜਦੀਕ ਹੋਣਾ ਹੀ ਸਭ ਤੋਂ ਵੱਡਾ ਤੇ ਸੁਖਦ ਅਹਿਸਾਸ ਜਾਪੇ ਤਾਂ ਫਿਰ ਵਿਅਕਤੀ ਵੱਡੇ ਤੋਂ ਵੱਡੇ ਅਹਿਮ ਫੈਸਲਿਆਂ ਨੂੰ ਵੀ ਦਰਕਿਨਾਰ ਕਰ ਦਿੰਦਾ ਹੈ, ਅਜਿਹਾ ਹੀ ਕੁਝ ਵਾਪਰਿਆ ਸੀ ਨੈਸ਼ਨਲ ਦੇ ਸਾਬਕਾ ਲੀਡਰ ਸਾਈਮਨ ਬ੍ਰਿਜਸ ਦੇ ਨਾਲ, ਜਦੋਂ ਉਨ੍ਹਾਂ ਦੇ 8 ਸਾਲਾ ਪੱੁਤ ਹੈਰੀ ਨੂੰ ਸਕੂਲ ਵਿੱਚ ਵਾਪਰੀ ਇੱਕ ਦੁਰਘਟਨਾ ਕਾਰਨ ਲੀਵਰ ਦੀ ਸੱਟ ਵੱਜ ਗਈ। ਸੱਟ ਕਾਫੀ ਗੰਭੀਰ ਸੀ ਤੇ ਟੌਰੰਗੇ ਵਿੱਚ ਉਸਨੂੰ ਕੁਝ ਘੰਟੇ ਰੱਖਣ ਤੋਂ ਬਾਅਦ ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਵਿੱਚ ਭੇਜ ਦਿੱਤਾ ਗਿਆ।
8 ਸਾਲਾ ਮਾਸੁਮ ਹੈਰੀ ਨੂੰ ਲੀਵਰ ਦੀ ਦੂਜੇ ਪੱਧਰ ਦੀ ਸਭ ਤੋਂ ਗੰਭੀਰ ਸੱਟ ਵੱਜੀ ਸੀ ਤੇ ਘੱਟੋ-ਘੱਟ 20 ਜਣਿਆਂ ਦਾ ਮੈਡੀਕਲ ਸਟਾਫ ਉਸ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਤੇ ਸ਼ਾਇਦ ਇਸੇ ਸਮੇਂ ਸਾਈਮਨ ਬ੍ਰਿਜਸ ਨੂੰ ਅਹਿਸਾਸ ਹੋਇਆ ਕਿ ਪਰਿਵਾਰ ਨਜਦੀਕ ਹੋਣਾ ਕਿੰਨਾ ਅਹਿਮ ਹੈ। ਦਰਅਸਲ ਸਾਈਮਨ ਜਿਆਦਾ ਦਿਨ ਵੈਲੰਿਗਟਨ ਵਿੱਚ ਹੀ ਆਪਣੇ ਕੰਮਾਂ-ਕਾਜਾਂ ਵਿੱਚ ਵਿਅਸਤ ਰਹਿੰਦੇ ਸਨ।
ਪਰ ਚੰਗੀ ਕਿਸਮਤ ਨੂੰ ਹੈਰੀ ਨੂੰ ਡਾਕਟਰਾਂ ਨੇ ਬਚਾ ਲਿਆ।
ਸਾਈਮਨ ਬ੍ਰਿਜਸ ਨੇ ਇਸ ਲਈ ਸਭ ਦੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਦਾ ਧੰਨਵਾਦ ਕੀਤਾ ਤੇ ਉਸ ਤੋਂ ਸਮੇਂ ਬਾਅਦ ਹੀ ਉਨ੍ਹਾਂ ਇਹ ਫੈਸਲਾ ਲੈ ਲਿਆ ਕਿ ਹੁਣ ਉਹ ਆਪਣਾ ਬਹੁਤਾ ਸਮਾਂ ਆਪਣੇ ਪਰਿਵਾਰ ਨੂੰ ਹੀ ਦੇਣਗੇ ਤੇ ਇਸੇ ਲਈ ਰਾਜਨੀਤੀ ਨੂੰ ਉਨ੍ਹਾਂ ਸਦਾ ਲਈ ਅਲਵਿਦਾ ਕਹਿ ਦਿੱਤਾ।
ਇਸ ਸਭ ਦੀ ਜਾਣਕਾਰੀ ਸਾਈਮਨ ਬ੍ਰਿਜਸ ਨੇ ਆਪਣੀ ਪਤਨੀ ਨਾਲ ਹੋਈ ਸਾਂਝੀ ਇੰਟਰਵਿਊ ਵਿੱਚ ਦਿੱਤੀ। ਸਾਈਮਨ ਬ੍ਰਿਜਸ ਦੇ ਪਰਿਵਾਰ ਵਿੱਚ ਪੁੱਤਰ ਹੈਰੀ ਤੇ ਪਤਨੀ ਨਤਾਲੀ ਤੋਂ ਇਲਾਵਾ ਇੱਕ ਹੋਰ ਪੁੱਤਰ ਜੈਮਾਈਮਾ ਤੇ ਧੀ ਐਮਲੀਨ ਹੈ।