ਆਕਲੈਂਡ (ਹਰਪ੍ਰੀਤ ਸਿੰਘ) - ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿੱਚ ਉਟਹੂਹੂ ਕਾਲਜ ਦੀ ਇੱਕ ਵਿਦਿਆਰਥਣ ਵੀ ਸ਼ਾਮਿਲ ਸੀ, ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 20 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਲੜਾਈ ਦੌਰਾਨ ਲੜਕੀ ਨੇ ਦੂਜੀ ਲੜਕੀ ਨੂੰ ਡਰਾਉਣ-ਧਮਕਾਉਣ ਲਈ ਨਕਲੀ ਪਿਸਤੌਲ ਦੀ ਵਰਤੋਂ ਕੀਤੀ ਸੀ।
ਪੁਲਿਸ ਨੇ ਗ੍ਰਿਫਤਾਰ ਲੜਕੀ ਤੋਂ ਪਿਸਤੌਲ ਬਰਾਮਦ ਕਰ ਲਈ ਹੈ ਤੇ ਇਹ ਇੱਕ ਸਟਾਰਟਰ ਪਿਸਤੌਲ ਦੱਸੀ ਜਾ ਰਹੀ ਹੈ, ਜੋ ਕਿਸੇ ਰੇਸ ਦੌਰਾਨ ਰੇਸਾਂ ਸ਼ੁਰੂ ਕਰਨ ਲਈ ਵਰਤੀ ਜਾਂਦੀ ਹੈ। ਗ੍ਰਿਫਤਾਰ ਕੀਤੀ ਗਈ ਲੜਕੀ ਉਟਾਹੂਹੂ ਕਾਲਜ ਨਾਲ ਸਬੰਧਤ ਨਹੀਂ ਹੈ।