ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਆਕਲੈਂਡ ਏਅਰਪੋਰਟ 'ਤੇ $245 ਮਿਲੀਅਨ ਮੁੱਲ ਦੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਪੁਲਿਸ ਤੇ ਕਸਟਮ ਵਿਭਾਗ ਦੀ ਟੀਮ ਵਲੋਂ ਬੇਨਕਾਬ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿੱਚ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਨੇ ਕਈ ਮਿਲੀਅਨ ਡਾਲਰ ਦੀ ਪ੍ਰਾਪਰਟੀ, ਨਕਦੀ ਤੇ ਗੱਡੀਆਂ ਸੀਜ਼ ਕੀਤੀਆਂ ਹਨ।
ਪੁਲਿਸ ਵਲੋਂ ਚਾਰ ਪ੍ਰਾਪਰਟੀਆਂ, 5 ਗੱਡੀਆਂ ਜਿਨ੍ਹਾਂ ਵਿੱਚ ਲੈਮਬੋਰਗੀਨੀ ਤੇ ਫਰਾਰੀ ਵੀ ਸ਼ਾਮਿਲ ਹੈ ਅੱਜ ਸੀਜ਼ ਕੀਤੀਆਂ ਗਈਆਂ ਹਨ।
ਇਸ ਮਾਮਲੇ ਵਿੱਚ 27 ਤੋਂ 36 ਸਾਲਾ ਦੇ 6 ਵਿਅਕਤੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ, ਇਨ੍ਹਾਂ ਸਾਰਿਆਂ 'ਤੇ ਨਸ਼ਾ ਤਸਕਰੀ ਦੇ ਦੋਸ਼ ਦਾਇਰ ਕੀਤੇ ਗਏ ਹਨ।
ਪੁਲਿਸ ਨੇ ਇੱਕ ਬੈਂਕ ਖਾਤਾ ਵੀ ਸੀਜ਼ ਕੀਤਾ ਹੈ, ਜਿਸ ਵਿੱਚ $1 ਮਿਲੀਅਨ ਤੋਂ ਵਧੇਰੇ ਨਕਦੀ ਦੱਸੀ ਜਾ ਰਹੀ ਹੈ। ਚਾਰ ਸੀਜ਼ ਕੀਤੀਆਂ ਗਈਆਂ ਪ੍ਰਾਪਰਟੀਆਂ ਵਿੱਚੋਂ ਇੱਕ ਪਾਪਾਕੂਰਾ ਨਾਲ ਵੀ ਸਬੰਧਤ ਹੈ।