Wednesday, 28 February 2024
14 March 2020 New Zealand

ਆਕਲੈਂਡ ਤੋਂ ਕੋਰੋਨਾ ਵਾਇਰਸ ਦੇ 6ਵੇਂ ਕੇਸ ਦੀ ਪੁਸ਼ਟੀ

ਕੁਝ ਦਿਨ ਪਹਿਲਾਂ ਹੀ ਬਿਮਾਰ ਵਿਅਕਤੀ ਵਾਪਿਸ ਆਇਆ ਸੀ ਅਮਰੀਕਾ ਤੋਂ
ਆਕਲੈਂਡ ਤੋਂ ਕੋਰੋਨਾ ਵਾਇਰਸ ਦੇ 6ਵੇਂ ਕੇਸ ਦੀ ਪੁਸ਼ਟੀ - NZ Punjabi News

 

ਆਕਲੈਂਡ (ਹਰਪ੍ਰੀਤ ਸਿੰਘ): ਆਕਲੈਂਡ ਵਿੱਚ ਕੋਰੋਨਾ ਵਾਇਰਸ ਦੇ 6ਵੇਂ ਕੇਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ। ਬਿਮਾਰ ਵਿਅਕਤੀ 60 ਸਾਲ ਦਾ ਹੈ ਅਤੇ ਇਸ ਵੇਲੇ ਆਪਣੇ ਘਰ ਵਿੱਚ ਸੈਲਫ-ਆਈਸੋਲੈਸ਼ਨ ਦੌਰ ਚੋਂ ਗੁਜਰ ਰਿਹਾ ਹੈ। ਉਕਤ ਵਿਅਕਤੀ ਅਮਰੀਕਾ ਦੇ ਨਿਊ ਜਰਸੀ ਤੋਂ ਕੁਝ ਦਿਨ ਪਹਿਲਾਂ ਆਕਲੈਂਡ ਪੁੱਜਿਆ ਸੀ।

ਵਾਇਟੀਮਾਟਾ ਜਿਲ੍ਹਾ ਸਿਹਤ ਵਿਭਾਗ ਦੇ ਡਾਕਟਰ ਡੇਲ ਬ੍ਰੈਮਲੀ ਅਨੁਸਾਰ ਬਿਮਾਰ ਵਿਅਕਤੀ ਦੀ ਸਿਹਤ ਦਰੁਸਤ ਹੈ ਅਤੇ ਇਸ ਵੇਲੇ ਉਸਨੂੰ ਹਸਪਤਾਲ ਦੇ ਇਲਾਜ ਦੀ ਲੋੜ ਨਹੀਂ ਹੈ। ਬਿਮਾਰ ਵਿਅਕਤੀ 8 ਮਾਰਚ ਨੂੰ ਪਾਪਾਕੂਰਾ ਦੀ ਸੈਂਟਮੇਰੀ ਚਰਚ ਵਿੱਚ ਇੱਕ ਸਮਾਗਮ ਲਈ ਗਿਆ ਸੀ ਤੇ ਹੁਣ ਚਰਚ ਵਿੱਚ ਪੁੱਜੇ ਸਾਰੇ ਲੋਕਾਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ।

ADVERTISEMENT
NZ Punjabi News Matrimonials