ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਨਜਦੀਕ ਅੱਜ ਇੱਕ ਬੱਸ ਤੇ ਵੈਨ ਵਿਚਾਲੇ ਹੋਈ ਟੱਕਰ ਵਿੱਚ 14 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ, ਪਰ ਚੰਗੀ ਕਿਸਮਤ ਨੂੰ ਦੋਨੋਂ ਗੱਡੀਆਂ ਆਪਸ ਵਿੱਚ ਜਦੋਂ ਟਕਰਾਈਆਂ ਤਾਂ ਉਹ ਇੱਕ ਇੰਟਰਸੈਕਸ਼ਨ 'ਤੇ ਸਨ ਤੇ ਦੋਨਾਂ ਦੀ ਰਫਤਾਰ ਕਾਫੀ ਘੱਟ ਸੀ। ਇਸ ਮੌਕੇ 2 ਫਾਇਰ ਵਿਭਾਗ ਦੀਆਂ ਗੱਡੀਆਂ ਤੇ ਇੱਕ ਐਂਬੂਲੈਂਸ ਵੀ ਸੱਦੀ ਗਈ, ਜਿਸ ਨੇ ਜਖਮੀਆਂ ਦਾ ਇਲਾਜ ਕੀਤਾ। ਸੈਂਟ ਜੋਨ ਦੇ ਬੁਲਾਰੇ ਅਨੁਸਾਰ ਉਨ੍ਹਾਂ ਦੀ ਐਂਬੂਲੈਂਸ ਵਲੋਂ 14 ਜਣਿਆਂ ਦਾ ਇਲਾਜ ਕੀਤਾ ਗਿਆ ਤੇ ਚੰਗੀ ਗੱਲ ਇਹ ਸੀ ਕਿ ਕਿਸੇ ਨੂੰ ਵੀ ਹਸਪਤਾਲ ਲੈ ਜਾਣ ਦੀ ਜਰੂਰਤ ਨਹੀਂ ਪਈ।