ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਆਉਂਦੀ 4 ਅਪ੍ਰੈਲ ਤੋਂ ਕੰਮਾਂ-ਕਾਜਾਂ 'ਤੇ ਵੈਕਸੀਨ ਸਬੰਧੀ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਜਾਏਗੀ, ਅਜਿਹਾ ਇਸ ਲਈ ਕਿਉਂਕਿ 4 ਅਪ੍ਰੈਲ ਤੋਂ ਵੈਕਸੀਨ ਪਾਸ ਦੀ ਜਰੂਰਤ ਖਤਮ ਕੀਤੀ ਜਾ ਰਹੀ ਹੈ। ਵੈਕਸੀਨੇਸ਼ਨ ਵੀ ਸਿਰਫ ਹੈਲਥ, ਏਜਡ ਕੇਅਰ, ਕੁਰੇਕਸ਼ਨ ਤੇ ਬਾਰਡਰ ਕਰਮਚਾਰੀਆਂ ਲਈ ਹੀ ਜਰੂਰੀ ਰਹਿ ਜਾਏਗੀ। ਵੈਕਸੀਨੇਸ਼ਨ ਪਾਸ ਦੀ ਵਰਤੋਂ ਕਾਰੋਬਾਰੀ ਲੋੜ ਮੁਤਾਬਕ ਕਰ ਵੀ ਸਕਦੇ ਹਨ।
ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵੈਕਸੀਨੇਸ਼ਨ ਨਾ ਲਗਵਾਉਣ ਕਾਰਨ ਕੰਮ ਤੋਂ ਕੱਢਿਆ ਗਿਆ ਸੀ, ਉਨ੍ਹਾਂ ਨੂੰ ਵਾਪਿਸ ਉਨ੍ਹਾਂ ਦੀ ਨੌਕਰੀ ਨਹੀਂ ਮਿਲ ਸਕਦੀ ਤੇ ਨਾ ਹੀ ਮਾਲਕ ਉਨ੍ਹਾਂ ਨੂੰ ਮੁੜ ਕੰਮ 'ਤੇ ਰੱਖ ਸਕਦਾ ਹੈ।