ਆਕਲੈਂਡ (ਹਰਪ੍ਰੀਤ ਸਿੰਘ) - ਸੋਮਵਾਰ ਤੋਂ ਕਈ ਕੋਰੋਨਾ ਸਖਤਾਈਆਂ ਖਤਮ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਵਿੱਚ ਵੈਕਸੀਨੇਸ਼ਨ ਲਾਜਮੀ ਕੀਤੇ ਜਾਣ ਦੀ ਜਰੂਰਤ ਨੂੰ ਖਤਮ ਕਰਨਾ, ਵੈਕਸੀਨ ਪਾਸ ਦੀ ਵਰਤੋਂ ਨਾ ਕਰਨਾ ਜਿਹੀਆਂ ਸਖਤਾਈਆਂ ਸਭ ਤੋਂ ਅਹਿਮ ਹਨ, ਪਰ ਇਸਦੇ ਨਾਲ ਹੀ ਨਿਊਜੀਲੈਂਡ ਸਰਕਾਰ ਸਭ ਤੋਂ ਵੱਧ ਸਖਤਾਈਆਂ ਵਾਲੇ ਰੈਡ ਲੇਵਲ ਨੂੰ ਵੀ ਓਰੇਂਜ ਲੇਵਲ ਵਿੱਚ ਵੀ ਤਬਦੀਲ ਕੀਤੇ ਜਾਣ ਦਾ ਵਿਚਾਰ ਬਣਾ ਰਹੀ ਹੈ। ਆਕਲੈਂਡ ਵਿੱਚ ਓਰੇਂਜ ਲੇਵਲ ਸਭ ਤੋਂ ਪਹਿਲਾਂ ਲਾਗੂ ਕੀਤਾ ਜਾਏਗਾ।