ਆਕਲੈਂਡ (ਹਰਪ੍ਰੀਤ ਸਿੰਘ) - ਇਹ ਮਤਲਬ ਨਹੀਂ ਰੱਖਦਾ ਕਿ ਇਹ ਪਰਿਵਾਰਿਕ ਮੈਂਬਰ ਇੱਕ ਦੂਜੇ ਤੋਂ 2 ਮਹੀਨਿਆਂ ਤੋਂ ਵਿੱਛੜੇ ਹੋਏ ਸਨ, ਜਾਂ 2 ਸਾਲਾਂ ਤੋਂ, ਪਰ ਜੋ ਗੱਲਵੱਕੜੀਆਂ ਵੈਲੰਿਗਟਨ ਏਅਰਪੋਰਟ 'ਤੇ ਪੁੱਜੇ ਅੰਤਰ-ਰਾਸ਼ਟਰੀ ਯਾਤਰੀਆਂ ਤੇ ਉਨ੍ਹਾਂ ਨੂੰ ਲੈਣ ਪੁੱਜੇ ਪਰਿਵਾਰਿਕ ਮੈਂਬਰਾਂ ਵਿਚਾਲੇ ਪਈਆਂ, ਉਨ੍ਹਾਂ ਦਾ ਕੋਈ ਜੁਆਬ ਹੀ ਨਹੀਂ ਸੀ। ਅਜਿਹੇ ਭਾਵੁਕ ਕਰ ਦੇਣ ਵਾਲੇ ਦ੍ਰਿਸ਼ ਸੱਚਮੁੱਚ ਹੀ ਬਹੁਤ ਸ਼ਾਨਦਾਰ ਸਨ।
160 ਅਜਿਹੇ ਯਾਤਰੀ ਏਅਰ ਨਿਊਜੀਲੈਂਡ ਰਾਂਹੀ ਬ੍ਰਿਸਬੇਨ ਤੋਂ ਵੈਲੰਿਗਟਨ ਪੁੱਜੇ।
ਇਨ੍ਹਾਂ ਨੂੰ ਇੱਥੇ ਪੁੱਜਣ 'ਤੇ ਸਿਹਤ ਮਹਿਕਮੇ ਵਲੋਂ ਰੈਪਿਡ ਐਂਟੀਜਨ ਟੈਸਟ ਦੀਆਂ ਕਿੱਟਾਂ ਮੁੱਹਈਆ ਕਰਵਾਈਆਂ ਗਈਆਂ ਹਨ।
ਪੁੱਜੇ ਯਾਤਰੀਆਂ ਨੇ ਭਾਵੁਕ ਹੁੰਦਿਆਂ ਬਿਆਨ ਕੀਤਾ ਕਿ ਇਹ ਮਹਾਂਮਾਰੀ ਉਨ੍ਹਾਂ ਦੇ ਪਰਿਵਾਰਿਕ ਰਿਸ਼ਤਿਆਂ ਲਈ ਬਹੁਤ ਜਿਆਦਾ ਕਠੋਰ ਸਾਬਿਤ ਹੋਈ ਹੈ, ਪਰ ਫਿਰ ਵੀ ਸਭ ਨੇ ਸ਼ੁਕਰ ਮਨਾਇਆ ਕਿ ਇਹ ਦਿਨ ਆਖਿਰ ਆ ਪੁੱਜਾ ਹੈ, ਜਦੋਂ ਬਾਰਡਰ ਦੀਆਂ ਸਖਤਾਈਆਂ ਖਤਮ ਹੋ ਰਹੀਆਂ ਹਨ।