ਆਕਲੈਂਡ (ਹਰਪ੍ਰੀਤ ਸਿੰਘ) - 16 ਸਾਲ ਨਿਊਜੀਲੈਂਡ ਕ੍ਰਿਕੇਟ ਟੀਮ ਦਾ ਹਿੱਸਾ ਰਹਿਣ ਵਾਲੇ ਤੇ ਨਿਊਜੀਲੈਂਡ ਟੀਮ ਦੇ ਸਾਬਕਾ ਕਪਤਾਨ ਤੇ ਸ਼ਾਨਦਾਰ ਕ੍ਰਿਕੇਟ ਖਿਡਾਰੀ ਰੋਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ।
ਆਪਣੇ ਅਖੀਰਲੇ ਟੈਸਟ ਮੈਚ ਵਿੱਚ ਉਨ੍ਹਾਂ ਅੱਜ ਨੀਦਰਲੈਂਡ ਖਿਲਾਫ ਛੋਟੀ ਪਰ ਰੋਮਾਂਚਕ ਪਾਰੀ ਖੇਡੀ ਤੇ ਦਰਸ਼ਕਾਂ ਨੇ ਗਰਾਉਂਡ ਤੋਂ ਬਾਹਰ ਜਾਣ ਮੌਕੇ ਉਨ੍ਹਾਂ ਨੂੰ ਖੜੇ ਹੋਕੇ ਉਨ੍ਹਾਂ ਦਾ ਸਨਮਾਨ ਕੀਤਾ। ਸੀਰੀਜ਼ ਦੇ ਆਖਰੀ ਟੈਸਟ ਵਿੱਚ ਪਹਿਲੀ ਵਾਰੀ ਵਿੱਚ ਨਿਊਜੀਲੈਂਡ ਨੇ ਨੀਦਰਲੈਂਡ ਵਿਰੁੱਧ 8 ਵਿਕਟਾਂ 'ਤੇ 333 ਸਕੋਰ ਬਣਾਏ ਹਨ।
ਇੱਕ ਦਿਨਾਂ ਮੈਚਾਂ ਵਿੱਚ ਰੋਸ ਟੇਲਰ ਨੇ 2006 ਤੋਂ ਹੁਣ ਤੱਕ 235 ਮੈਚਾਂ ਵਿੱਚ 8593 ਸਕੋਰ ਬਣਾਏ ਹਨ,
112 ਟੈਸਟ ਮੈਚਾਂ ਵਿੱਚ ਉਨ੍ਹਾਂ 7683 ਸਕੋਰ ਬਣਾਏ ਹਨ ਤੇ ਟੀ-20 ਵਿੱਚ 102 ਮੈਚਾਂ ਵਿੱਚ 1909 ਸਕੋਰ ਬਣਾਏ ਹਨ। ਰੋਸ ਟੇਲਰ ਆਈ ਪੀ ਐਲ ਦੇ ਵੀ ਕਈ ਸੀਜ਼ਨ ਖੇਡ ਚੁੱਕੇ ਹਨ।