ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਇਸ ਜੋੜੇ ਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਕਿ ਜਿਸ ਸੁਪਨਿਆਂ ਦੇ ਘਰ ਨੂੰ ਖ੍ਰੀਦਣ ਲਈ ਉਨ੍ਹਾਂ ਕਈ ਸਾਲ ਪੈਸੇ ਇੱਕਠੇ ਕੀਤੇ ਸਨ, ਉਸ ਵਿੱਚ ਰਹਿਣ ਲਈ ਪੁੱਜਣ ਤੋਂ ਸਿਰਫ 6 ਦਿਨ ਬਾਅਦ ਹੀ ਸਾਰਾ ਘਰ ਸੜ ਕੇ ਸੁਆਹ ਗਿਆ ਤੇ ਹੁਣ ਆਪਣੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਇਹ ਜੋੜਾ ਡਾਇਨਾ ਬੁਚਰ ਤੇ ਜੇਮਸ ਨਗੁਨੀ ਪੂਰੀ ਤਰ੍ਹਾਂ ਟੁੱਟ ਗਏ ਹਨ।
ਬਿਜਲੀ ਦੀ ਸਪਲਾਈ ਵਿੱਚ ਪਿਆ ਫਾਲਟ ਘਰ ਵਿੱਚ ਲੱਗੀ ਅੱਗ ਦਾ ਕਾਰਨ ਬਣੀ ਤੇ ਇਸ ਕਾਰਨ ਨਾ ਸਿਰਫ ਉਨ੍ਹਾਂ ਦਾ ਘਰ ਦਾ ਸਮਾਨ, ਬਲਕਿ ਉਨ੍ਹਾਂ ਦੀ ਜਿੰਦਗੀ ਨਾਲ ਜੁੜਿਆ ਅਹਿਮ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ, ਜਿਸ ਨਾਲ ਉਹ ਭਾਵੁਕ ਤੌਰ 'ਤੇ ਜੁੜੇ ਹੋਏ ਸਨ।
ਡਾਇਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ੍ਰਿਜ਼, ਵਾਸ਼ਿੰਗ ਮਸ਼ੀਨ ਜਿਹੇ ਮਹਿੰਗੇ ਸਮਾਨ ਵੀ ਨਵਾਂ ਹੀ ਖ੍ਰੀਦਿਆ ਸੀ, ਜੋ ਕਿ ਸੜ੍ਹ ਕੇ ਸੁਆਹ ਹੋ ਚੁੱਕਾ ਹੈ। ਅਜੇ ਜੋੜੇ ਨੂੰ ਇਹ ਵੀ ਪਤਾ ਨਹੀਂ ਕਿ ਇੰਸ਼ੋਰੈਂਸ ਵਾਲੇ ਇੰਟੀਰੀਅਰ ਦਾ ਸਮਾਨ ਕਵਰ ਕਰਨਗੇ ਜਾਂ ਨਹੀਂ। ਉਨ੍ਹਾਂ ਲਈ ਸ਼ੁਰੂ ਕੀਤੇ ਗਿਵ ਅ ਲਿਟਲ ਪੇਜ ਰਾਂਹੀ ਹੁਣ ਤੱਕ $3000 ਦੀ ਰਾਸ਼ੀ ਇੱਕਠੀ ਕੀਤੀ ਜਾ ਚੁੱਕੀ ਹੈ ਤੇ ਆਨਲਾਈਨ ਇਸ ਜੋੜੇ ਲਈ ਦੁਆਵਾਂ ਤੇ ਅਸੀਸਾਂ ਦਾ ਦੌਰ ਲਗਾਤਾਰ ਜਾਰੀ ਹੈ।