ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਨੇ ਆਪਣੇ ਮੌਜੂਦਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਜੁਲਾਈ ਤੋਂ ਉਹ ਆਪਣੇ ਇਸ ਅਹੁਦੇ ਤੋਂ ਸੇਵਾਮੁਕਤ ਹੋਣਗੇ। ਦੱਸਦੀਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਬਹੁਤ ਹੀ ਅਹਿਮ ਕਿਰਦਾਰ ਨਿਭਾਇਆ ਹੈ ਤੇ ਇਸ ਲਈ ਹਰ ਨਿਊਜੀਲੈਂਡ ਵਾਸੀ ਉਨ੍ਹਾਂ ਦਾ ਧੰਨਵਾਦੀ ਹੈ।
ਡਾਕਟਰ ਐਸ਼ਲੀ ਨੇ ਇਹ ਇਸ਼ਾਰਾ ਤਾਂ ਪਹਿਲਾਂ ਹੀ ਦਿੱਤਾ ਸੀ ਕਿ ਜੂਨ 2023 ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ, ਪਰ ਅਚਾਨਕ ਇੱਕੋਦਮ ਲਿਆ ਗਿਆ ਫੈਸਲਾ ਕਾਫੀ ਹੈਰਾਨੀ ਭਰਿਆ ਮੰਨਿਆ ਜਾ ਰਿਹਾ ਹੈ।
ਪਬਲਿਕ ਸਰਵਿਸ ਕਮਿਸ਼ਨਰ ਪੀਟਰ ਹਿਊਜ਼ਸ ਨੇ ਕੋਰੋਨਾ ਦੌਰਾਨ ਨਿਊਜੀਲੈਂਡ ਵਾਸੀਆਂ ਲਈ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ ਹੈ।