Thursday, 22 February 2024
15 March 2020 New Zealand

ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 2 ਹੋਰ ਕੇਸ ਆਏ ਸਾਹਮਣੇ, ਬਿਮਾਰਾਂ ਦੀ ਕੁੱਲ ਗਿਣਤੀ 8

ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ 2 ਹੋਰ ਕੇਸ ਆਏ ਸਾਹਮਣੇ, ਬਿਮਾਰਾਂ ਦੀ ਕੁੱਲ ਗਿਣਤੀ 8 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਦੇ ਡਾਇਰੈਕਟਰ ਜਨਰਲ ਆਫ ਹੈਲ਼ਥ ਡਾ: ਐਸ਼ਲੀ ਬਲੁਮਫਿਲਡ ਹੋਣਾ ਵਲੋਂ ਅੱਜ ਕੋਰੋਨਾ ਵਾਇਰਸ ਦੇ 2 ਹੋਰ ਬਿਮਾਰਾਂ ਦੀ ਪੁਸ਼ਟੀ ਕੀਤੀ ਗਈ ਹੈ।

ਪਰ ਘਬਰਾਉਣ ਦੀ ਲੋੜ ਅਜੇ ਵੀ ਨਹੀਂ ਕਿਉਂਕਿ ਦੋਨੋਂ ਹੀ ਬਿਮਾਰ ਵਿਅਕਤੀ ਬਾਹਰੀ ਮੁਲਕਾਂ ਨਾਲ ਸਬੰਧਿਤ ਹਨ। 7ਵਾਂ ਕੇਸ ਆਸਟ੍ਰੇਲੀਆ ਤੋਂ ਪੁੱਜੇ 60 ਸਾਲਾ ਵਿਅਕਤੀ ਦਾ ਹੈ ਜੋ ਏਅਰ ਨਿਊਜੀਲੈਂਡ ਦੀ 288 ਨੰਬਰ ਫਲਾਈਟ ਰਾਂਹੀ 14 ਦਸੰਬਰ ਨੂੰ ਬ੍ਰਿਸਬੇਨ ਤੋਂ ਵੈਲੰਿਗਟਨ ਪੁੱਜਾ ਸੀ। ਹੁਣ ਉਹ ਆਪਣੇ ਘਰ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਅਤੇ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਦੂਜੀ ਮਹਿਲਾ ਡੈਨਮਾਰਕ ਤੋਂ ਦੋਹਾ ਕਤਰ ਰਾਂਹੀ ਫਲ਼ਾਈਟ ਨੰਬਰ ਕਿਊ ਆਰ 920 ਰਾਂਹੀ ਆਕਲੈਂਡ ਪੁੱਜੀ ਸੀ ਤੇ ਫਿਰ ਉਹ ਜੈਟ ਸਟਾਰ ਦੀ ਫਲਾਈਟ ਜੇ ਕਿਊ 225 ਰਾਂਹੀ ਕ੍ਰਾਈਸਚਰਚ ਪੁੱਜੀ ਸੀ, ਉੱਥੋਂ ਉਹ ਕਾਰ ਰਾਂਹੀ ਕੁਈਨਜਟਾਊਨ ਪੁੱਜੀ ਸੀ।

ਸਿਹਤ ਮਹਿਕਮੇ ਨੇ ਦੋਨਾਂ ਦੇ 15 ਮੀਟਰ ਦੇ ਘੇਰੇ ਵਿੱਚ ਆਏ ਲੋਕਾਂ ਨਾਲ ਸੰਪਰਕ ਸਾਧ ਲਿਆ ਹੈ ਅਤੇ ਉਨ੍ਹਾਂ ਨੂੰ ਸੈਲ਼ਫ ਆਈਸੋਲੇਸ਼ਨ ਦੌਰ ਚੋਂ ਗੁਜਰਣ ਲਈ ਕਿਹਾ ਹੈ।

ADVERTISEMENT
NZ Punjabi News Matrimonials