ਆਕਲੈਂਡ (ਹਰਪ੍ਰੀਤ ਸਿੰਘ) - ਗਿਸਬੋਰਨ ਦੀ ਰਹਿਣ ਵਾਲੀ 37 ਸਾਲਾ ਮਾਰੀਆ ਸਮਿਥ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਉਕਤ ਗੱਡੀ ਦੀ ਭਾਲ ਹੈ, ਜਿਸ ਦਿਨ ਮਾਰੀਆ ਦਾ ਕਤਲ ਹੋਇਆ ਸੀ, ਉਸ ਦਿਨ ਉਸਦਾ ਜਨਮ ਦਿਨ ਸੀ ਤੇ ਉਸਦੇ ਕਤਲ ਮੌਕੇ ਟਿਟੋਕੀ ਸਟਰੀਟ, ਚੀਲਡਰਨ ਰੋਡ, ਲਿਟਨ ਰੋਡ, ਐਲਗਿਨ ਸ਼ਾਪਿੰਗ ਸੈਂਟਰ ਨਜਦੀਕ ਇਹ ਸਿਲਵਰ ਰੰਗ ਦੀ ਨਿਸਾਨ ਨਵਾਰਾ ਦੇਖੀ ਗਈ ਸੀ।
ਜੇ ਕਿਸੇ ਨੂੰ ਇਸ ਗੱਡੀ ਸਬੰਧੀ ਕੋਈ ਵੀ ਜਾਣਕਾਰੀ ਹੋਏ ਤਾਂ ਉਹ 105 ਨੰਬਰ 'ਤੇ ਕਾਲ ਕਰਕੇ ਇਸ ਕੇਸ ਨੰਬਰ 220326/4039 ਤਹਿਤ ਜਾਣਕਾਰੀ ਦੇ ਸਕਦਾ ਹੈ।