ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਹਫਤਾ ਹੋ ਗਿਆ ਹੈ ਆਸਟ੍ਰੇਲੀਆ ਵਾਸੀਆਂ ਨੂੰ ਨਿਊਜੀਲੈਂਡ ਲਈ ਆਈਸੋਲੇਸ਼ਨ ਮੁਕਤ ਯਾਤਰਾ ਸ਼ੁਰੂ ਹੋਇਆ ਨੂੰ, ਪਰ ਅਜੇ ਵੀ ਦੋਨੋਂ ਪਾਸਿਓਂ ਯਾਤਰੀਆਂ ਨੂੰ ਆਉਣ-ਜਾਣ ਲਈ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਏਅਰ ਟਿਕਟਾਂ ਦੇ ਮੁੱਲ ਅਸਮਾਨ ਛੂਹ ਰਹੇ ਹਨ।
ਇਹ ਸਭ ਬਿਆਨ ਕਰਦੀ ਹੈ ਨਿਊਜੀਲੈਂਡ ਦੀ ਟੇਲਰ ਕੇਰਨਜ਼ ਦੀ ਆਪਬੀਤੀ, ਜੋ ਇਸ ਵੇਲੇ ਆਸਟ੍ਰੇਲੀਆ ਵਿੱਚ ਹੈ ਤੇ ਏਸਟਰ ਮੌਕੇ ਨਿਊਜੀਲੈਂਡ ਆਉਣ ਬਾਰੇ ਸੋਚ ਰਿਹਾ ਹੈ। ਪਰ ਕਿਉਂਕਿ ਇਕਾਨਮੀ ਕਲਾਸ ਦੀਆਂ ਸਾਰੀਆਂ ਟਿਕਟਾਂ ਵਿੱਕ ਚੁੱਕੀਆਂ ਹਨ ਤੇ ਇਸੇ ਲਈ ਉਸਨੂੰ ਬਿਜਨੈਸ ਕਲਾਸ ਟਿਕਟ ਲੈਣੀ ਪਏਗੀ ਤੇ ਵਾਪਸੀ ਦੀ ਟਿਕਟ ਉਸਨੂੰ ਲਗਭਗ $3000 ਦੀ ਪਏਗੀ। ਟੇਲਰ ਦਾ ਕਹਿਣਾ ਹੈ ਕਿ ਇਨ੍ਹੇਂ ਕਿਰਾਏ ਵਿੱਚ ਤਾਂ ਉਹ ਆਪਣੀ ਮਹਿਲਾ ਮਿੱਤਰ ਨਾਲ ਇੰਗਲੈਂਡ ਤੋਂ ਵਾਪਸੀ ਕਰਕੇ ਆਇਆ ਸੀ ਤੇ ਇਹ ਕਿਰਾਇਆ ਹੱਦੋਂ ਕਿਤੇ ਵੱਧ ਹੈ ਤੇ ਇਹ ਵੱਧ ਕਿਰਾਏ ਕਈਆਂ ਦੇ ਨਿਊਜੀਲੈਂਡ ਘੁੰਮਣ ਦੇ ਸੁਪਨੇ ਨੂੰ ਖਤਮ ਕਰ ਰਿਹਾ ਹੈ।
ਦੂਜੇ ਪਾਸੇ ਇਸ ਸੱਮਸਿਆ ਦੇ ਨਿਜਾਦ ਬਾਰੇ ਹਾਊਸ ਆਫ ਟਰੈਵਲਜ਼ ਦੇ ਚੀਫ ਆਪਰੇਟਿੰਗ ਬਰੇਂਟ ਥਾਮਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸੱਮਸਿਆ ਅਜੇ ਕੁਝ ਸਮਾਂ ਜਾਰੀ ਰਹੇਗੀ, ਕਿਉਂਕਿ ਜਦੋਂ ਤੱਕ ਨਵੇਂ ਸਟਾਫ ਅਤੇ ਹੋਰ ਉਡਾਣਾ ਦੀ ਗਿਣਤੀ ਨਹੀਂ ਵਧਾਈ ਜਾਂਦੀ ਤੱਦ ਤੱਕ ਹਵਾਈ ਕਿਰਾਇਆਂ ਦਾ ਘਟਣਾ ਸੰਭਵ ਨਹੀਂ।