ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਵਲੋਂ ਇੱਕ ਨਵਾਂ ਪ੍ਰਪੋਜਲ ਸਰਕਾਰ ਸਾਹਮਣੇ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਨਿਊਜੀਲੈਂਡ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਾਰਬੋਨੇਟਡ ਤੇ ਵਧੇਰੇ ਮਿੱਠੇ ਵਾਲੇ ਡ੍ਰਿੰਕਸ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ ਤੇ ਇਸ ਦੀ ਬਜਾਏ ਬੱਚਿਆਂ ਨੂੰ ਸਕੂਲਾਂ ਵਿੱਚ ਪੀਣ ਲਈ ਸਿਰਫ ਪਾਣੀ, ਦੁੱਧ ਆਦਿ ਜਿਹੇ ਸਿਹਤਮੰਦ ਤਰਲ ਪਦਾਰਥ ਦੇਣ ਦੀ ਹੀ ਤਜਵੀਜ ਰੱਖੀ ਗਈ ਹੈ।
ਇਸ ਪ੍ਰਪੋਜਲ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਤੇ ਜਲਦ ਹੀ ਇਹ ਪ੍ਰਪੋਜਲ ਆਮ ਲੋਕਾਂ ਸਾਹਮਣੇ ਵੀ ਕੰਸਲਟੇਸ਼ਨ ਲਈ ਲਿਆਉਂਦਾ ਜਾਏਗਾ। ਇਸ ਲਈ ਮਨਿਸਟਰੀ ਵਲੋਂ ਜਲਦ ਹੀ ਕੰਸਲਟੇਸ਼ਨ ਸ਼ੁਰੂ ਕੀਤੀ ਜਾਏਗੀ ਜੋ ਕਿ 2 ਜੂਨ ਜਾਰੀ ਰਹੇਗੀ।
ਇਸ ਖਬਰ ਤੋਂ ਸਿਹਤ ਮਹਿਕਮੇ ਵਿੱਚ ਮੌਜੂਦ ਮਾਹਿਰ ਕਾਫੀ ਜਿਆਦਾ ਖੁਸ਼ ਹਨ।