ਆਕਲੈਂਡ (ਹਰਪ੍ਰੀਤ ਸਿੰਘ) - ਮਟਾਰੀਕੀ ਜੋ ਕਿ ਮਾਓਰੀ ਭਾਈਚਾਰੇ ਲਈ ਬਹੁਤ ਅਹਿਮ ਹੈ ਤੇ ਉਨ੍ਹਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਸ ਮੌਕੇ ਨਿਊਜੀਲੈਂਡ ਭਰ ਵਿੱਚ ਜਨਤਕ ਛੁੱਟੀ ਐਲਾਨੇ ਜਾਣ ਸਬੰਧੀ ਜਿਸ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਸੀ, ਉਸਦੀ ਆਖਰੀ ਰੀਡਿੰਗ ਨੂੰ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਸਾਲ 24 ਜੂਨ ਨੂੰ ਨਿਊਜੀਲੈਂਡ ਭਰ ਵਿੱਚ ਮਟਾਰੀਕੀ ਮੌਕੇ ਪਹਿਲੀ ਅਧਿਕਾਰਿਤ ਰੂਪ ਵਿੱਚ ਜਨੱਤਕ ਛੁੱਟੀ ਹੋਏਗੀ।
ਇਸ ਬਿੱਲ ਦੇ ਹੱਕ ਵਿੱਚ 77 ਵੋਟਾਂ ਪਾਈਆਂ ਗਈਆਂ ਸਨ ਤੇ ਨੈਸ਼ਨਲ ਅਤੇ ਐਕਟ ਪਾਰਟੀ ਨੇ ਇਸਦੇ ਵਿਰੋਧ ਵਿੱਚ ਵੋਟਿੰਗ ਕੀਤੀ ਹੈ।
ਇਸ ਸਬੰਧੀ ਨੈਸ਼ਨਲ ਦਾ ਕਹਿਣਾ ਸੀ ਕਿ ਇੱਕ ਹੋਰ ਜਨਤਕ ਛੁੱਟੀ ਨਾਲ ਆਰਥਿਕਤਾ ਨੂੰ $443.4 ਮਿਲੀਅਨ ਦਾ ਨੁਕਸਾਨ ਹੋਏਗਾ ਪਰ ਦੂਜੇ ਪਾਸੇ ਲੇਬਰ ਸਰਕਾਰ ਦਾ ਇਸਦੇ ੳੇੁਲਟ ਇਹ ਕਹਿਣਾ ਹੈ ਕਿ ਇਸ ਦਿਨ ਛੁੱਟੀ ਐਲਾਨੇ ਜਾਣ ਨਾਲ $310.4 ਮਿਲੀਅਨ ਤੋਂ $496.1 ਮਿਲੀਅਨ ਦਾ ਲਾਭ ਆਰਥਿਕਤਾ ਨੂੰ ਹੋਏਗਾ।