ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਡੇਅਰੀ ਕਾਰੋਬਾਰੀਆਂ ਵਲੋਂ ਜਸਟਿਸ ਅਤੇ ਪੁਲਿਸ ਮਨਿਸਟਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਬੀਤੇ 5 ਸਾਲਾਂ ਵਿੱਚ ਡੇਅਰੀ ਤੇ ਹੋਰਾਂ ਕਾਰੋਬਾਰੀ ਥਾਵਾਂ 'ਤੇ ਵਾਪਰੀਆਂ ਲੁੱਟਾਂ ਦੀਆਂ ਘਟਨਾਵਾਂ ਸਬੰਧੀ ਪੁਲਿਸ ਦਾ ਰਿਸਪਾਂਸ ਟਾਈਮ ਬਹੁਤ ਹੀ ਜਿਆਦਾ ਢਿੱਲਾ ਪੈਂਦਾ ਜਾ ਰਿਹਾ ਹੈ ਤੇ ਪਹਿਲਾਂ ਦੇ ਮੁਕਾਬਲੇ ਹੁਣ ਪੁਲਿਸ ਮੌਕੇ 'ਤੇ ਕਾਫੀ ਦੇਰੀ ਨਾਲ ਪੁੱਜਦੀ ਹੈ।
ਪਹਿਲਾਂ ਜਿੱਥੇ ਇਹ ਸਮਾਂ ਅੱਧੇ ਘੰਟੇ ਤੋਂ ਵੀ ਘੱਟ ਦਾ ਹੁੰਦਾ ਸੀ, ਹੁਣ ਇਹ ਵੱਧ ਕੇ 2 ਘੰਟੇ ਦੇ ਕਰੀਬ ਹੋ ਗਿਆ ਹੈ।
ਚੇਅਰ ਸੰਨੀ ਕੌਸ਼ਲ ਨੇ ਦੱਸਿਆ ਕਿ ਦੋਨੋਂ ਹੀ ਮਨਿਸਟਰ ਆਪਣੀਆਂ ਸੇਵਾਵਾਂ ਭਰਪੂਰ ਢੰਗ ਨਾਲ ਦੇਣ ਵਿੱਚ ਬੁਰੀ ਤਰ੍ਹਾਂ ਅਸਮਰਥ ਸਾਬਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਅਸੀਂ ਕਾਰੋਬਾਰੀ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕਾਰੋਬਾਰੀਆਂ ਨੂੰ ਹਰ ਰੋਜ ਡਰ ਭਰੀ ਜਿੰਦਗੀ ਵਿੱਚੋਂ ਬਾਹਰ ਕੱਢਣਾ ਇਨ੍ਹਾਂ ਮਨਿਸਟਰਾਂ ਦਾ ਪਹਿਲਾ ਫਰਜ ਬਣਦਾ ਸੀ।