Friday, 23 February 2024
15 March 2020 New Zealand

ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਦਾ ਅਹਿਮ ਐਲਾਨ

ਕਬੱਡੀ ਟੂਰਨਾਮੈਂਟ ਵੀ ਕੋਰੋਨਾ ਵਾਇਰਸ ਕਰਕੇ ਰੱਦ
ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਦਾ ਅਹਿਮ ਐਲਾਨ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਦੁਨੀਆ ਭਰ 'ਚ ਕਹਿਰ ਵਰਤਾਅ ਰਹੇ ਕੋਰੋਨਾ ਵਾਇਰਸ ਦਾ ਅਸਰ ਨਿਊਜ਼ੀਲੈਂਡ ਦੇ ਕਬੱਡੀ ਟੂਰਨਾਮੈਂਟਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਇਸ ਸੀਜਨ ਦੇ ਸਾਰੇ ਟੂਰਨਾਮੈਂਟ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਹਨ, ਹਾਲਾਂਕਿ ਪ੍ਰਬੰਧਕਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ, ਜਿਸਦੀ ਸ਼ੁਰੂਆਤ ਅਗਲੇ ਦਿਨੀਂ ਟਾਕਾਨਿਨੀ ਤੋਂ ਹੋਣੀ ਸੀ।
ਅੱਜ ਟਾਕਾਨਿਨੀ 'ਚ ਐੱਨਜ਼ੈੱਡ ਪੰਜਾਬੀ ਨਿਊਜ਼ ਨਾਲ ਵਿਸ਼ੇਸ਼ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਫ਼ੈਡਰੇਸ਼ਨ ਦੇ ਚੇਅਰਮੈਨ ਪੰਮੀ ਬੋਲੀਨਾ ਅਤੇ ਬੁਲਾਰੇ ਮਨਜਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਇਸ ਸੀਜ਼ਨ ਦੇ ਟੂਰਨਾਮੈਂਟਾਂ ਨੂੰ ਹਾਲ ਦੀ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਅਗਲਾ ਫ਼ੈਸਲਾ ਕੁੱਝ ਦਿਨਾਂ ਤੱਕ ਦੱਸ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ੈਡਰੇਸ਼ਨ ਨੇ ਸਾਰੀ ਤਿਆਰੀ ਮੁਕੰਮਲ ਕਰ ਲਈ ਸੀ ਅਤੇ ਪੰਜਾਬ ਤੋਂ ਆਉਣ ਵਾਲੇ ਖਿਡਾਰੀਆਂ ਦੇ ਵੀਜ਼ੇ ਵੀ ਲੱਗ ਚੁੱਕੇ ਸਨ ਪਰ ਕੌਮਾਂਤਰੀ ਪੱਧਰ 'ਤੇ ਕੋਰੋਨਾ ਵਇਰਸ ਦੇ ਮਾੜੇ ਪ੍ਰਭਾਵ ਕਾਰਨ ਹੀ ਟੂਰਨਾਮੈਂਟ ਮੁਲਤਵੀ ਕਰਨੇ ਪਏ ਹਨ।
ਇਸ ਮੌਕੇ ਬਬਲੂ ਕੁਰੂਕੇਸ਼ਰਤਰ, ਗੋਪਾ ਬੈਂਸ, ਮਾਨਾ ਆਕਲੈਂਡ, ਗੁਰਮੁਖ ਸੰਧੂ ਆਦਿ ਹਾਜ਼ਰ ਸਨ।

ਵੇਖੋ ਵੀਡੀਓ

ADVERTISEMENT
NZ Punjabi News Matrimonials