ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰਾਂ ਨੇ ਸਰਦੀਆਂ ਵਿੱਚ ਕੋਰੋਨਾ ਦੇ ਕੇਸਾਂ ਦੇ ਵਧਣ ਸਬੰਧੀ ਚਿੰਤਾ ਪ੍ਰਗਟਾਈ ਹੈ, ਉੁਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਵੇਰੀਂਅਟ ਦੇ ਸਾਹਮਣੇ ਆਉਣ ਦੀ ਵੀ ਪੂਰੀ ਸੰਭਾਵਨਾ ਹੈ ਤੇ ਇਸੇ ਲਈ
ਨਿਊਜੀਲੈਂਡ ਵਾਸੀਆਂ ਨੂੰ ਇਸ ਸਬੰਧ ਵਿੱਚ ਪੂਰਾ ਧਿਆਨ ਰੱਖਣਾ ਪਏਗਾ ਕਿ ਕੋਰੋਨਾ ਦੇ ਕੇਸ ਨਾ ਵਧਣ।
ਟੀ ਪੁਨਾਹਾ ਮਾਟਾਟੀਨੀ ਦੇ ਡਿਓਨ ਓ'ਨੀਲ ਦਾ ਕਹਿਣਾ ਹੈ ਕਿ ਆਉਂਦੇ ਮਹੀਨਿਆਂ ਵਿੱਚ ਨਿਊਜੀਲੈਂਡ ਵਾਸੀਆਂ ਦੀ ਵੈਕਸੀਨੇਸ਼ਨ ਕਾਰਨ ਪੈਦਾ ਹੋਈ ਇਮਿਊਨਿਟੀ ਵਿੱਚ ਆਈ ਕਮੀ ਵੀ ਕੇਸ ਵਧਣ ਦਾ ਕਾਰਨ ਬਣ ਸਕਦੀ ਹੈ।
ਦੱਸਦੀਏ ਕਿ ਇਸ ਵੇਲੇ ਰੋਜਾਨਾ ਦੇ ਸਾਹਮਣੇ ਆਉਣ ਵਾਲੇ ਕੇਸਾਂ ਵਿੱਚ ਕਮੀ ਦੇਖੀ ਜਾ ਰਹੀ ਹੈ। ਬੀਤੇ ਕੱਲ ਦੇ ਮੁਕਾਬਲੇ ਅੱਜ 1400 ਘੱਟ ਕੇਸਾਂ ਦੀ ਪੁਸ਼ਟੀ ਹੋਈ ਹੈ।