ਆਕਲੈਂਡ (ਹਰਪ੍ਰੀਤ ਸਿੰਘ) - ਐਕਸ-ਸਾਈਕਲੋਨ ਫਾਈਲੀ ਦੇ ਨਿਊਜੀਲੈਂਡ ਦੇ ਤੱਟਾਂ ਨਾਲ ਸੰਭਾਵਿਤ ਟਕਰਾਅ ਕਾਰਨ ਪੂਰੇ ਨਾਰਥ ਆਈਲੈਂਡ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਐਕਸ-ਸਾਈਕਲੋਨ ਫਾਈਲੀ ਦੇ ਚਲਦਿਆਂ ਨਾਰਥ ਆਈਲੈਂਡ ਦੇ ਇਲਾਕਿਆਂ ਵਿੱਚ ਤੂਫਾਨੀ ਹਵਾਵਾਂ ਤੇ ਭਾਰੀ ਬਾਰਿਸ਼ ਹੋ ਸਕਦੀ ਹੈ।
ਇਹ ਚੇਤਾਵਨੀਆਂ ਕੱਲ ਮੰਗਲਵਾਰ ਤੇ ਬੁੱਧਵਾਰ ਤੱਕ ਅਮਲ ਵਿੱਚ ਰਹਿਣਗੀਆਂ ਤੇ ਇਸ ਦੌਰਾਨ ਕਈ ਇਲਾਕਿਆਂ ਵਿੱਚ 100 ਐਮ ਐਮ ਤੋਂ 150 ਐਮ ਐਮ ਤੱਕ ਬਾਰਿਸ਼ ਹੋ ਸਕਦੀ ਹੈ।
ਆਕਲੈਂਡ, ਗਰੇਟ ਬੇਰੀਅਰ ਆਈਲੈਂਡ, ਕੋਰੋਮੌਂਡਲ ਪੈਨੀਸੁਲਾ ਲਈ ਤੇਜ ਹਵਾਵਾਂ ਦੀ ਚੇਤਾਵਨੀ ਖਾਸ ਤੌਰ 'ਤੇ ਅਮਲ ਵਿੱਚ ਰਹੇਗੀ।