ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਪਹਿਲੀ ਵਾਰ ਅਜਿਹਾ ਹੋਏਗਾ ਕਿ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ, ਐਕਟ ਪਾਰਟੀ ਦੇ ਡੈਵਿਡ ਸੀਮੋਰ, ਨੈਸ਼ਨਲ ਪਾਰਟੀ ਦੇ ਕ੍ਰਿਸਟੋਫਰ ਲਕਸਨ ਵਲੋਂ ਸਿੱਖ ਸੰਗਤਾਂ ਲਈ ਵਿਸਾਖੀ ਨੂੰ ਸਮਰਪਿਤ ਵਧਾਈ ਸੰਦੇਸ਼ ਜਾਰੀ ਕੀਤਾ ਜਾਏਗਾ ਅਤੇ ਇਹ ਉਪਰਾਲਾ ਸਮੂੰਹ ਗੁਰਦੁਆਰਾ ਪ੍ਰਬੰਧਿਕ ਕਮੇਟੀਆਂ ਵਲੋ ਸਾਝੇ ਤੌਰ ਤੇ ਕੀਤਾ ਗਿਆ ਹੈ, ਇਹ ਵਧਾਈ ਸੰਦੇਸ਼ ਸਾਰੀਆਂ ਪਾਰਟੀਆਂ ਵਲੋਂ 13 ਅਪ੍ਰੈਲ ਨੂੰ ਜਾਰੀ ਕੀਤਾ ਜਾਏਗਾ।