ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਦੀ ਸਵੈਰ ਆਕਲੈਂਡ ਦੇ ਇੱਕ ਕਰਮਾ ਵਾਲੇ ਜੋੜੇ ਲਈ ਕਾਫੀ ਭਾਗਾਂ ਭਰੀ ਰਹੀ, ਕਿਉਂਕਿ ਈਮੇਲ ਚੈੱਕ ਕੀਤੇ ਜਾਣ ਦੌਰਾਨ ਮਾਰਟੀਨ ਚੇਜ਼ (ਬਦਲਿਆ ਨਾਮ) ਨੂੰ ਲੋਟੋ ਦੀ ਇੱਕ ਈਮੇਲ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਆਪਣੇ ਜਿੱਤੇ ਇਨਾਮ ਦੀ ਦਾਅਵੇਦਾਰੀ ਪੇਸ਼ ਕਰੋ।
ਅਜਿਹੀ ਈਮੇਲ ਮਾਰਟੀਨ ਨੂੰ ਪਹਿਲਾਂ ਕਦੇ ਨਹੀਂ ਆਈ ਸੀ ਤੇ ਉਸਨੇ ਤੁਰੰਤ ਆਪਣੀ ਘਰਵਾਲੀ ਨੂੰ ਉਠਾਇਆ ਤੇ ਲੋਟੋ ਟਿਕਟ ਚੈੱਕ ਕੀਤੀ। ਉਨ੍ਹਾਂ ਦੀ ਖੁਸ਼ੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ $8.5 ਮਿਲੀਅਨ ਦੀ ਇਨਾਮੀ ਰਾਸ਼ੀ ਜਿੱਤੀ ਹੈ।
ਆਪਣੇ ਆਪ ਨੂੰ ਭਾਗਾਂ ਭਰਿਆ ਮੰਨ ਰਿਹਾ ਇਸ ਜੋੜੇ ਦਾ ਕਹਿਣਾ ਹੈ ਕਿ ਹੁਣ ਉਹ ਆਪਣੀ ਜਿੰਦਗੀ ਦੇ ਪੂਰੇ ਮਜੇ ਲੈਣਗੇ। ਸਭ ਤੋਂ ਪਹਿਲਾਂ ਇਸ ਜਿੱਤੇ ਪੈਸੇ ਨਾਲ ਵੱਡਾ ਘਰ ਤੇ ਇੱਕ ਬੋਟ ਖ੍ਰੀਦੀ ਜਾਏਗੀ, ਜੋ ਉਨ੍ਹਾਂ ਦਾ ਹਮੇਸ਼ਾ ਤੋਂ ਸੁਪਨਾ ਰਿਹਾ ਹੈ ਤੇ ਉਸਤੋਂ ਬਾਅਦ ਉਹ ਓਵਰਸੀਜ਼ ਵਿੱਚ ਲੰਬੀ ਛੁੱਟੀ ਲਈ ਜਾਣਗੇ।