ਆਕਲੈਂਡ (ਹਰਪ੍ਰੀਤ ਸਿੰਘ) - ਈਸਟਰ ਦੇ ਲੌਂਗ ਵੀਕੈਂਡ ਦੇ ਕਾਰਨ ਛੁੱਟੀਆਂ ਲਈ ਵੱਖੋ-ਵੱਖ ਥਾਵਾਂ 'ਤੇ ਜਾਣ ਵਾਲੇ ਨਿਊਜੀਲੈਂਡ ਵਾਸੀਆਂ ਦੀਆਂ ਗੱਡੀਆਂ ਦੀ ਭੀੜ ਅੱਜ ਤੋਂ ਹੀ ਸੜਕਾਂ 'ਤੇ ਦਿਖਣੀ ਸ਼ੁਰੂ ਹੋ ਗਈ ਹੈ। ਇਸ ਟ੍ਰੈਫਿਕ ਵੱਧਣ ਦਾ ਇੱਕ ਕਾਰਨ ਰੈੱਡ ਤੋਂ ਓਰੇਂਜ ਲਾਈਟ ਸ਼ਿਫਟ ਨੂੰ ਵੀ ਮੰਨਿਆ ਜਾ ਰਿਹਾ ਹੈ, ਕਿਉਂਕਿ ਓਰੇਂਜ ਲਾਈਟਸ ਸੈਟਿੰਗਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਇੱਕਠ 'ਤੇ ਪਾਬੰਦੀ ਨਹੀਂ ਰਹੀ ਹੈ ਤੇ ਇਸੇ ਲਈ ਵੱਧ ਤੋਂ ਵੱਧ ਨਿਊਜੀਲੈਂਡ ਵਾਸੀ ਛੁੱਟੀਆਂ ਮਨਾਉਣ ਜਾ ਰਹੇ ਹਨ।
ਵਾਕਾ ਕੋਟਾਹੀ ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਨੇ ਇਸ ਲਈ ਡਰਾਈਵਰਾਂ ਲਈ 2 ਚੇਤਾਵਨੀਆਂ ਵੀ ਜਾਰੀ ਕੀਤੀਆਂ ਹਨ, ਇੱਕ ਤਾਂ ਰਫਤਾਰ ਨੂੰ ਕਾਬੂ ਵਿੱਚ ਰੱਖਣ ਦੀ ਗੱਲ ਆਖੀ ਗਈ ਹੈ ਤੇ ਦੂਜਾ ਆਪਣੀ ਮੰਜਿਲ 'ਤੇ ਪੁੱਜਣ ਲਈ ਕਈ ਘੰਟਿਆਂ ਦੀ ਦੇਰੀ ਲਈ ਡਰਾਈਵਰਾਂ ਨੂੰ ਸਹਿਨਸ਼ੀਲਤਾ ਬਣਾਈ ਰੱਖਣ ਲਈ ਕਿਹਾ ਗਿਆ ਹੈ।