ਆਕਲੈਂਡ (ਹਰਪ੍ਰੀਤ ਸਿੰਘ) - 2010 ਤੋਂ ਟਾਕਾਨਿਨੀ ਗੁਰੂਘਰ ਵਿਖੇ ਸ਼ੁਰੂ ਕੀਤਾ ਗਿਆ ਸਿੱਖ ਚਿਲਡਰਨ ਡੇਅ, ਅੱਜ ਨਿਊਜੀਲੈਂਡ ਦੇ ਸਿੱਖ ਬੱਚਿਆਂ ਨੂੰ ਸਮਰਪਿਤ ਸਭ ਤੋਂ ਵੱਡੀ ਇਵੈਂਟ ਬਣ ਚੁੱਕਾ ਹੈ, ਜਿਸ ਵਿੱਚ ਨਿਊਜੀਲੈਂਡ ਦੇ ਕਿਸੇ ਵੀ ਹਿੱਸੇ ਤੋਂ ਹਰ ਉਮਰ ਵਰਗ ਦੇ ਬੱਚੇ ਹਿੱਸਾ ਲੈ ਸਕਦੇ ਹਨ।
ਇਸ ਵਾਰ ਇਹ ਇਵੈਂਟ ਸਿੱਖ ਹੈਰੀਟੇਜ ਸਕੂਲ ਵਲੋਂ ਟਾਕਾਨਿਨੀ ਗੁਰੂਘਰ ਵਿਖੇ 5 ਅਤੇ 6 ਅਕਤੂਬਰ 2024 ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਲਈ ਰਜਿਸਟ੍ਰੇਸ਼ਨਾ ਸ਼ੁਰੂ ਹੋ ਗਈਆਂ ਹਨ।
(ਰਜਿਸਟ੍ਰੇਸ਼ਨ ਦਾ ਲੰਿਕ)
ਇਸ ਵਾਰ ਆਸਟ੍ਰੇਲੀਆ ਤੋਂ ਵੀ ਬੱਚੇ ਇਸ ਇਵੈਂਟ ਦਾ ਹਿੱਸਾ ਬਨਣ ਆ ਰਹੇ ਹਨ ਅਤੇ ਇਸੇ ਲਈ ਨਿਊਜੀਲ਼ੈਂਡ ਵੱਸਦੇ ਮਾਪਿਆਂ ਨੂੰ ਗੁਜਾਰਿਸ਼ ਹੈ ਕਿ ਉਹ ਵੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਿਸੇ ਨਾ ਕਿਸੇ ਇਵੈਂਟ ਵਿੱਚ ਜਰੂਰ ਕਰਵਾਉਣ। ਅਜਿਹਾ ਕਰਨ ਨਾਲ ਨਾ ਸਿਰਫ ਬੱਚਿਆਂ ਵਿੱਚ ਭਾਈਚਾਰਿਕ ਸਾਂਝ ਪੈਦਾ ਹੁੰਦੀ ਹੈ, ਬੱਚੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਹਾਸਿਲ ਕਰਦੇ ਹਨ, ਬਲਕਿ ਬੱਚਿਆਂ ਦਾ ਸਰਬਪੱਖੀ ਵਿਕਾਸ, ਜੋ ਬਹੁਤ ਅਹਿਮ ਹੈ, ਉਹ ਵੀ ਹੁੰਦਾ ਹੈ।
(ਰਜਿਸਟ੍ਰੇਸ਼ਨ ਦਾ ਲੰਿਕ)
ਇਸ ਮੈਗਾ ਇਵੈਂਟ ਵਿੱਚ ਹਿੱਸਾ ਲੈਣ ਵਾਲੇ ਜੈਤੂ ਬੱਚਿਆਂ ਨੂੰ ਇਨਾਮਾਂ ਤੋਂ ਇਲਾਵਾ, ਹਿੱਸਾ ਲੈਣ ਵਾਲੇ ਹਰ ਛੋਟੇ ਬੱਚੇ ਨੂੰ $20 ਦਾ ਵੈਸਟਫਿਲਡ ਦਾ ਵਾਊਚਰ ਅਤੇ ਹਰ ਵੱਡੇ ਬੱਚੇ ਨੂੰ $30 ਦਾ ਵੈਸਟਫਿਲਡ ਦਾ ਵਾਊਚਰ ਦਿੱਤਾ ਜਾਏਗਾ। ਆਓ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਇਵੈਂਟ ਦਾ ਹਿੱਸਾ ਬਣਾਕੇ ਆਪਣੀ ਜਿੰਮੇਵਾਰੀ ਨਿਭਾਈਏ।
(ਰਜਿਸਟ੍ਰੇਸ਼ਨ ਦਾ ਲੰਿਕ)