ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਨੂੰ ਬੀਤੇ ਮਹੀਨੇ ਆਕਲੈਂਡ ਦੇ ਸੈਂਡਰੀਗਮ ਦੇ ਕਾਰ ਪਾਰਕ ਵਿੱਚ ਹੋਈ ਸ਼ੂਟਿੰਗ ਦੀ ਘਟਨਾ ਵਿੱਚ ਇਸ ਨੌਜਵਾਨ ਦੀ ਭਾਲ ਹੈ, ਜਿਸਦਾ ਨਾਮ ਫਿਲਿਪ ਮਾਹੇ ਉਰਫ ਰੋਨੀ ਸੀਫੋ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿੱਚ 7 ਜਣੇ ਜਖਮੀ ਹੋਏ ਸਨ ਤੇ ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਸੀ।
ਮੌਕੇ ਤੋਂ ਪੁਲਿਸ ਨੂੰ ਏਆਰ 15 ਅਸਾਲਟ ਰਾਈਫਲ, ਸ਼ਾਟਗਨ ਤੇ ਹੋਰ ਅਸਲਾ ਵੀ ਬਰਾਮਦ ਹੋਇਆ ਸੀ।
ਜੇ ਕਿਸੇ ਨੂੰ ਇਸ ਬਾਰੇ ਪਤਾ ਹੋਏ ਤਾਂ 105 ਨੰਬਰ 'ਤੇ ਕਾਲ ਕਰਕੇ ਆਪਰਸ਼ੇਨ ਗ੍ਰਿਜਲੀ ਦਾ ਨਾਮ ਲੈਂਦਿਆਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।