ਆਕਲੈਂਡ (ਹਰਪ੍ਰੀਤ ਸਿੰਘ): ਟਾਰਾਨਾਕੀ ਮਾਸਟਰਜ ਖੇਡਾਂ 2020, ਜਿਨ੍ਹਾਂ ਵਿੱਚ ਭਾਈਚਾਰੇ ਤੋਂ ਕਈ ਬਜੁਰਗ ਐਥਲੀਟਾਂ ਨੇ ਹਿੱਸਾ ਲਿਆ ਸੀ। ਦੱਸਦੀਏ ਕਿ ਇਨ੍ਹਾਂ ਬਜੁਰਗ ਐਥਲੀਟਾਂ ਨੇ ਨਾ ਸਿਰਫ ਖੇਡਾਂ ਵਿੱਚ ਹਿੱਸਾ ਲਿਆ ਬਲਕਿ ਇੱਕਲੇ-ਇੱਕਲੇ ਨੇ ਕਈ-ਕਈ ਮੈਡਲ ਵੀ ਜਿੱਤੇ ਤੇ ਇਨ੍ਹਾਂ ਵਿੱਚੋਂ ਇੱਕ ਬਜੁਰਗ ਐਥਲੀਟ ਜੀਤ ਕਥੂਰੀਆ ਜੀ ਨੇ, ਜਿਨ੍ਹਾਂ ਵੱਖੋ-ਵੱਖ ਖੇਡਾਂ ਵਿੱਚ ਹਿੱਸਾ ਲੈਂਦਿਆਂ 7 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਜਿੱਤਿਆ ਹੈ। ਬਹੁਤ-ਬਹੁਤ ਮੁਬਾਰਕਾਂ ਜੀ।