Wednesday, 16 October 2024
08 September 2024 New Zealand

‘ਟ੍ਰੇਨੀ ਏਅਰ ਟ੍ਰੈਫਿਕ ਕੰਟਰੋਲ’ ਅਧਿਕਾਰੀਆਂ ਦੇ ਹੱਕ ਵਿੱਚ ਲੇਬਰ ਇੰਸਪੈਕਟੋਰੇਟ ਦਾ ਫੈਸਲਾ

ਤਨਖਾਹਾਂ ਵਿੱਚ 3 ਗੁਣਾ ਵਾਧੇ ਦਾ ਹੋਇਆ ਫੈਸਲਾ
‘ਟ੍ਰੇਨੀ ਏਅਰ ਟ੍ਰੈਫਿਕ ਕੰਟਰੋਲ’ ਅਧਿਕਾਰੀਆਂ ਦੇ ਹੱਕ ਵਿੱਚ ਲੇਬਰ ਇੰਸਪੈਕਟੋਰੇਟ ਦਾ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟ੍ਰੇਨੀ ਏਅਰ ਟ੍ਰੈਫਿਕ ਕੰਟਰੋਲ, ਜੋ ਏਅਰ ਟ੍ਰੈਫਿਕ ਕੰਟਰੋਲ ਦੀ ਨੌਕਰੀ ਕਰਨ ਲਈ ਕਰੀਬ 1 ਸਾਲ ਦੀ ਟ੍ਰੇਨਿੰਗ ਹਾਸਿਲ ਕਰਦੇ ਹਨ, ਉਨ੍ਹਾਂ ਨੂੰ ਇੱਕ ਕਰਮਚਾਰੀ ਦੀ ਤਰ੍ਹਾਂ $50,000 ਸਲਾਨਾ ਤਨਖਾਹ ਮਿਲੇਗੀ, ਜਦਕਿ ਪਹਿਲਾਂ ਇਹ ਸਿਿਖਆਰਥੀ ਸਿਰਫ ਵੱਧ ਤੋਂ ਵੱਧ $12,500 ਦੇ ਸਲਾਨਾ ਭੱਤੇ ਆਦਿ ਹੀ ਹਾਸਿਲ ਕਰ ਸਕਦੇ ਸਨ। ਦਰਅਸਲ ਲੇਬਰ ਇੰਸਪੈਕਟੋਰੇਟ ਦੀ ਛਾਣਬੀਣ ਵਿੱਚ ਇਹ ਤੱਥ ਸਾਹਮਣੇ ਆਏ ਕਿ ਸਿਿਖਆਰਥੀ ਕਰਮਚਾਰੀ ਰਿਜਨਲ ਏਅਰ ਟ੍ਰੈਫਿਕ ਕੰਟਰੋਲ ਦੇ ਟਾਵਰ ਵਿੱਚ ਮਾਹਿਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਇੱਕ ਆਮ ਕਰਮਚਾਰੀ ਵਾਂਗ ਸਾਰੇ ਕੰਮ ਕਰਦੇ ਹਨ।

ADVERTISEMENT
NZ Punjabi News Matrimonials