Thursday, 22 February 2024
16 March 2020 New Zealand

ਨਿਊਜੀਲੈਂਡ ਵਿੱਚ ਨਵੀਆਂ ‘ਟ੍ਰੈਵਲ ਰੈਸਟਰੀਕਸ਼ਨਜ’ ਲਾਗੂ

14 ਦਿਨ ਇੱਕਲੇ ਨਾ ਰਹਿਣ ਵਾਲੇ ਨੂੰ ਜੁਰਮਾਨਾ
ਨਿਊਜੀਲੈਂਡ ਵਿੱਚ ਨਵੀਆਂ ‘ਟ੍ਰੈਵਲ ਰੈਸਟਰੀਕਸ਼ਨਜ’ ਲਾਗੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਅੱਜ 1 ਵਜੇ ਤੋਂ ਲਾਗੂ ਨਵੇਂ ਨਿਯਮਾਂ ਤਹਿਤ ਨਿਊਜੀਲੈਂਡ ਵਿੱਚ ਦਾਖਿਲ ਹੋਣ ਵਾਲੇ ਹਰ ਯਾਤਰੀ ਨੂੰ 14 ਦਿਨ ਲਈ 'ਸੈਲਫ ਆਈਸੋਲੇਸ਼ਨ' ਦੌਰ ਚੋਂ ਗੁਜਰਣਾ ਜਰੂਰੀ ਹੋਏਗਾ। ਇਸ ਦੇ ਲਈ ਹਰ ਯਾਤਰੀ ਨੂੰ ਰਜਿਸਟਰ ਕੀਤਾ ਜਾ ਰਿਹਾ ਹੈ, ਹਰ ਯਾਤਰੀ ਨੂੰ ਹੈਲਥ ਲਾਈਨ ਮੋਨੀਟਰ ਕਰੇਗੀ ਅਤੇ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਵੀ ਕੀਤਾ ਜਾਏਗਾ। ਇਸ ਨਵੇਂ ਨਿਯਮ ਦੀ ਜਾਣਕਾਰੀ ਡਾਇਰੈਕਟਰ ਜਨਰਲ ਫਾਰ ਹੈਲਥ ਡਾ: ਐਸ਼ਲੇ ਬਲੂਮਫਿਲਡ ਨੇ ਮੀਡੀਆ ਨੂੰ ਜਾਰੀ ਕੀਤੀ ਹੈ।

ਇਸ ਤੋਂ ਇਲਾਵਾ ਕਰੂਜ ਸ਼ਿੱਪਾਂ ਨੂੰ ਵੀ 30 ਜੂਨ ਤੱਕ ਨਿਊਜੀਲੈਂਡ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਬਿਨ੍ਹਾਂ ਕਾਰਨ ਨਿਊਜੀਲੈਂਡ ਵਾਸੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਹੈ।

ADVERTISEMENT
NZ Punjabi News Matrimonials