ਆਕਲੈਂਡ (ਹਰਪ੍ਰੀਤ ਸਿੰਘ) - ਮੋਰਗੇਜ 'ਤੇ ਵਿਆਜ ਦਰਾਂ ਵਧਣ ਦੇ ਨਤੀਜੇ ਵਜੋਂ ਹੁਣ ਇਹ ਡਰ ਵੱਧ ਗਿਆ ਹੈ ਕਿ ਇਸ ਕਾਰਨ ਹਜਾਰਾਂ ਨਿਊਜੀਲੈਂਡ ਵਾਸੀ, ਜਿਨ੍ਹਾਂ ਨੇ ਬੀਤੇ ਸਾਲ ਵਿੱਚ ਕਾਫੀ ਘੱਟ ਵਿਆਜ ਦਰਾਂ 'ਤੇ ਆਪਣਾ ਪਹਿਲਾ ਘਰ ਖ੍ਰੀਦਿਆ ਸੀ, ਉਨ੍ਹਾਂ ਨੂੰ ਵਧੀਆਂ ਵਿਆਜ ਦਰਾਂ ਕਾਰਨ ਕਾਫੀ ਜਿਆਦਾ ਆਰਥਿਕ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਫਿਸ਼ਲ ਇਨਫੋਰਮੈਸ਼ਨ ਐਕਟ ਤਹਿਤ ਹਾਸਿਲ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ਲੋਕਾਂ ਮੋਰਗੇਜ ਰੀਫਿਕਸ ਕਰਨ ਲਈ ਹਜਾਰਾਂ ਡਾਲਰ ਪ੍ਰਤੀ ਮਹੀਨਾ ਜਿਆਦਾ ਦੇਣੇ ਪੈ ਸਕਦੇ ਹਨ, ਨਹੀਂ ਤਾਂ ਇਨ੍ਹਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਇਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਆਪਣੇ ਹੋਰ ਖਰਚੇ ਰੋਕ ਕੇ ਆਪਣੇ ਮੋਰਗੇਜ ਦੀ ਅਦਾਇਗੀ ਨੂੰ ਸਭ ਤੋਂ ਜਿਆਦਾ ਮਹੱਤਵ ਦੇਣਾ ਪਏਗਾ ਨਹੀਂ ਤਾਂ ਉਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।