ਆਕਲੈਂਡ (ਹਰਪ੍ਰੀਤ ਸਿੰਘ): ਅੱਜ 1 ਵਜੇ ਤੋਂ ਸਰਕਾਰੀ ਹੁਕਮਾਂ ਅਨੁਸਾਰ ਨਿਊਜੀਲੈਂਡ ਪੁੱਜਣ ਵਾਲੇ ਸਾਰੇ ਯਾਤਰੀਆਂ, ਭਾਂਵੇ ਉਹ ਨਿਊਜੀਲੈਂਡ ਵਾਸੀ ਹੋਣ ਜਾਂ ਬਾਹਰੀ ਮੁਲਕਾਂ ਦੇ ਬਸ਼ਿੰਦੇ, ਲਈ 14 ਦਿਨ ਸੈਲਫ ਆਈਸੋਲੇਸ਼ਨ ਦੌਰ ਚੋਂ ਗੁਜਰਣ ਦੀ ਗੱਲ ਆਖੀ ਗਈ ਹੈ ਤੇ ਇਸ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੇਧਿਆਨੀ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਦੇ ਨਾਲ ਡਿਪੋਰਟ ਕੀਤੇ ਜਾਣ ਦੀ ਗੱਲ ਵੀ ਆਖੀ ਹੈ।
ਪਰ ਇੱਥੇ ਦੱਸਦੀਏ ਕਿ ਇਸ ਸਬੰਧੀ ਜੱਦੋਂ ਮੀਡੀਆ ਨੇ ਏਅਰਪੋਰਟ ਪੁੱਜ ਕੇ ਨਿਊਜੀਲੈਂਡ ਘੁੰਮਣ ਆਏ ਬਾਹਰੀ ਯਾਤਰੀਆਂ ਤੋਂ ਇਸ ਫੈਸਲੇ 'ਤੇ ਪ੍ਰਤੀਕਿਰਿਆ ਲਈ ਤਾਂ ਜਿਆਦਾਤਰ ਇਹੀ ਕਹਿੰਦੇ ਨਜਰ ਆਏ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਗੇ ਅਤੇ ਆਪਣੀ ਯੋਜਨਾ ਅਨੁਸਾਰ ਨਿਊਜੀਲੈਂਡ ਘੁੰਮਣਗੇ। ਹਾਲਾਂਕਿ ਉਨ੍ਹਾਂ ਇਹ ਗੱਲ ਜਰੂਰ ਕਬੂਲੀ ਹੈ ਕਿ ਉਹ ਦੂਜੇ ਲੋਕਾਂ ਤੋਂ ਵੱਧ ਤੋਂ ਵੱਧ ਫਾਸਲਾ ਬਣਾ ਕੇ ਰੱਖਣਗੇ। ਪਰਇੰਝ ਕਰਕੇ ਉਹ ਕਿਸੇ ਦਾ ਭਲਾ ਨਹੀਂ ਕਰਨਗੇ, ਕਿਉਂਕਿ ਜੇਕਰ ਕੋਈ ਕੋਰੋਨਾ ਵਾਇਰਸ ਪ੍ਰਭਾਵਿਤ ਵਿਅਕਤੀ ਦੂਜੇ ਦੇ ਅਚਨਚੇਤ ਸੰਪਰਕ ਵਿੱਚ ਵੀ ਆਉਂਦਾ ਹੈ ਤਾਂ ਉਸਨੂੰ ਵੀ ਕੋਰੋਨਾ ਵਾਇਰਸ ਹੋ ਸਕਦਾ ਹੈ।